ਨਵੀਂ ਦਿੱਲੀ: ਭਾਰਤ ਨੇ ਨਵੰਬਰ ਵਿੱਚ ਦਿੱਲੀ ਵਿਖੇ ਅਫਗਾਨਿਸਤਾਨ ਬਾਰੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐਨਐਸਏ) ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਦਾ ਪ੍ਰਸਤਾਵ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ ਇਸ ਬੈਠਕ ਲਈ ਪਾਕਿਸਤਾਨ ਦੇ ਐਨਐਸਏ ਨੂੰ ਵੀ ਸੱਦਾ ਭੇਜਿਆ ਹੈ। ਇੰਨਾ ਹੀ ਨਹੀਂ, ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਵਿੱਚ ਰੂਸ, ਚੀਨ ਵਰਗੇ ਪ੍ਰਮੁੱਖ ਹਿੱਸੇਦਾਰਾਂ ਨੂੰ ਵੀ ਸੱਦੇ ਭੇਜੇ ਗਏ ਹਨ।


ਦੱਸਿਆ ਜਾ ਰਿਹਾ ਹੈ ਕਿ ਇਹ ਬੈਠਕ ਦਿੱਲੀ ਵਿੱਚ ਹੋਵੇਗੀ। ਇਸ ਲਈ ਨਵੰਬਰ ਵਿੱਚ 10 ਤੇ 11 ਤਰੀਕਾਂ ਦਾ ਪ੍ਰਸਤਾਵ ਕੀਤਾ ਗਿਆ ਹੈ। ਇਸ ਬੈਠਕ 'ਚ ਅਫਗਾਨਿਸਤਾਨ ਦੀ ਸੁਰੱਖਿਆ ਦੇ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਰਨਗੇ।


ਇਸ ਤੋਂ ਪਹਿਲਾਂ ਜੂਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਇੱਕ ਮੀਟਿੰਗ ਤਾਜਿਕਸਤਾਨ ਵਿੱਚ ਹੋਈ ਸੀ। ਇਸ ਦੌਰਾਨ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਪਾਕਿਸਤਾਨੀ ਐਨਐਸਏ ਮੋਇਦ ਯੂਸੁਫ਼ ਆਹਮੋ-ਸਾਹਮਣੇ ਹੋਏ। ਹਾਲਾਂਕਿ ਦੋਵਾਂ ਵਿਚਕਾਰ ਕੋਈ ਦੁਵੱਲੀ ਗੱਲਬਾਤ ਨਹੀਂ ਹੋਈ।


ਐਸਸੀਓ ਦੀ ਮੀਟਿੰਗ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅੱਤਵਾਦ ਦਾ ਮੁੱਦਾ ਉਠਾਇਆ। ਇੰਨਾ ਹੀ ਨਹੀਂ, ਡੋਵਾਲ ਨੇ ਪਾਕਿਸਤਾਨ ਵਿੱਚ ਪ੍ਰਫੁੱਲਤ ਲਸ਼ਕਰ--ਤੋਇਬਾ, ਜੈਸ਼--ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਨਾਲ ਨਜਿੱਠਣ ਲਈ ਇੱਕ ਕਾਰਜ ਯੋਜਨਾ ਦਾ ਪ੍ਰਸਤਾਵ ਵੀ ਦਿੱਤਾ ਸੀ।


ਭਾਰਤ ਅਫਗਾਨਿਸਤਾਨ ਦੇ ਮੁੱਦੇ 'ਤੇ ਲਗਾਤਾਰ ਐਕਟਿਵ ਹੈ। ਇਹੀ ਕਾਰਨ ਹੈ ਕਿ ਅਜੀਤ ਡੋਭਾਲ ਨੇ ਹਾਲ ਹੀ ਵਿੱਚ ਰੂਸੀ ਹਮਰੁਤਬਾ ਨਿਕੋਲਾਈ ਪੇਟਰੁਸ਼ੇਵ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਾਲੇ ਅਫਗਾਨਿਸਤਾਨ ਨੂੰ ਲੈ ਕੇ ਚਰਚਾ ਹੋਈ। ਇਸ ਤੋਂ ਪਹਿਲਾਂ ਡੋਵਾਲ ਨੇ ਇਸ ਮੁੱਦੇ 'ਤੇ ਅਮਰੀਕੀ ਐਨਐਸਏ ਜੈਕ ਸੁਵੇਲੀਅਨ ਨਾਲ ਵੀ ਗੱਲਬਾਤ ਕੀਤੀ ਸੀ।


ਇਹ ਵੀ ਪੜ੍ਹੋ: Most Polluted cities in India: ਦਿੱਲੀ ਦੀ ਆਬੋ-ਹਵਾ 'ਬਹੁਤ ਖਰਾਬ', ਗਾਜ਼ੀਆਬਾਦ-ਨੋਇਡਾ ਸਭ ਤੋਂ ਪ੍ਰਦੂਸ਼ਿਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904