ਨਵੀਂ ਦਿੱਲੀ: ਬੁੱਧਵਾਰ ਨੂੰ ਦੁਬਈ ਵਿੱਚ ਏਸ਼ੀਆ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦਰਮਿਆਨ ਕ੍ਰਿਕਟ ਮੈਚ ਖੇਡਿਆ ਜਾਣਾ ਹੈ। ਜਿੱਥੇ ਇਸ ਮੈਚ ਦੀਆਂ ਟਿਕਟਾਂ ਲੱਖਾਂ ਰੁਪਏ ਤਕ ਪਹੁੰਚ ਚੁੱਕੀਆਂ ਹਨ, ਉੱਥੇ ਹੀ ਮੈਚ ਨੇ ਸੱਟਾ ਬਾਜ਼ਾਰ ਬੇਹੱਦ ਗਰਮ ਕਰ ਦਿੱਤਾ ਹੈ।


ਅੱਜ ਦੇ ਮੈਚ ਵਿੱਚ ਅਰਬਾਂ ਰੁਪਿਆਂ ਦਾ ਫੇਰਬਦਲ ਹੋਣ ਵਾਲਾ ਹੈ। ਸੱਟੇ ਦੇ ਸ਼ੁਕੀਨਾਂ ਨੇ ਜੇਤੂ ਟੀਮ ਤੋਂ ਲੈ ਕੇ ਟੌਸ, ਸੈਂਕੜਾ, ਅਰਧ ਸੈਂਕੜਾ, ਚੌਕੇ-ਛੱਕੇ ਤੇ ਇੱਕ-ਇੱਕ ਵਿਕਟ 'ਤੇ ਲੱਖਾਂ ਰੁਪਏ ਲਾਏ ਹਨ। ਵਿਰਾਟ ਕੋਹਲੀ ਦੇ ਟੀਮ ਵਿੱਚ ਨਾ ਹੋਣ ਦੇ ਬਾਵਜੂਦ ਭਾਰਤੀ ਟੀਮ ਸੱਟੇਬਾਜ਼ਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਭਾਰਤ ਦੇ ਜਿੱਤਣ ਦੀ ਉਮੀਦ 80% ਹੈ, ਇਸ ਲਈ ਸੱਟੇਬਾਜ਼ਾਂ ਨੇ ਸਭ ਤੋਂ ਵੱਧ ਪੈਸਾ ਭਾਰਤ ਦੀ ਜਿੱਤ 'ਤੇ ਹੀ ਲਾਇਆ ਹੈ।

ਭਾਰਤ ਦਾ ਭਾਅ 70 ਪੈਸੇ

ਭਾਰਤ-ਪਾਕਿਸਤਾਨ ਦਰਮਿਆਨ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਹੁਣ ਤਕ 500 ਕਰੋੜ ਰੁਪਏ ਲੱਗ ਚੁੱਕੇ ਹਨ। ਸੱਟਾ ਬਾਜ਼ਾਰ ਵਿੱਚ ਭਾਰਤ ਦੀ ਕੀਮਤ 70 ਪੈਸੇ ਹੈ। ਜੇਕਰ ਭਾਰਤ ਜਿੱਤਿਆ ਤਾਂ ਸੱਟਾ ਲਾਉਣ ਵਾਲੇ ਨੂੰ 1 ਰੁਪਿਆ 40 ਪੈਸੇ ਦੇ ਹਿਸਾਬ ਨਾਲ ਜੇਤੂ ਰਕਮ ਮਿਲੇਗੀ।

ਪਾਕਿਸਤਾਨ ਦਾ ਭਾਅ 1 ਰੁਪਏ 40 ਪੈਸੇ

ਇਸ ਤਰ੍ਹਾਂ ਜੇਕਰ ਪਾਕਿਸਤਾਨ ਦਾ ਭਾਅ 1 ਰੁਪਏ 40 ਪੈਸੇ ਹੈ। ਪਾਕਿਸਤਾਨ ਜਿੱਤਿਆ ਤਾਂ ਸੱਟਾ ਲਾਉਣ ਵਾਲੇ ਨੂੰ 2 ਰੁਪਏ 40 ਪੈਸੇ ਮਿਲਣਗੇ।

ਸੱਟਾ ਬਾਜ਼ਾਰ ਵਿੱਚ ਭਾਰਤ ਦੇ ਟੌਸ ਜਿੱਤਣ ਦੀ ਉਮੀਦ ਵੱਧ

ਭਾਰਤ ਦੇ ਟੌਸ ਜਿੱਤਣ ਦਾ ਭਾਅ 82 ਪੈਸੇ, ਯਾਨੀ ਭਾਰਤ ਦੇ ਟੌਸ ਜਿੱਤਣ 'ਤੇ ਇੱਕ ਰੁਪਏ 82 ਪੈਸੇ ਮਿਲਣਗੇ। ਜਦਕਿ ਪਾਕਿਸਤਾਨ ਦੇ ਟੌਸ ਜਿੱਤਣ ਦਾ ਭਾਅ 1 ਰੁਪਏ 42 ਪੈਸੇ, ਯਾਨੀ ਪਾਕਿਸਤਾਨ ਦੇ ਟੌਸ ਜਿੱਤਣ ਨਾਲ ਦੋ ਰੁਪਏ 82 ਪੈਸੇ ਮਿਲਣਗੇ।

ਬੱਲੇਬਾਜ਼ੀ 'ਚ ਫੇਵਰੇਟ ਕੌਣ?

ਬੱਲੇਬਾਜ਼ਾਂ ਦੀ ਜੇਕਰ ਗੱਲ ਕਰੀਏ ਤਾਂ ਸ਼ਿਖਰ ਧਵਨ ਤੇ ਸ਼ੋਇਬ ਮਲਿਕ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੈ।

ਭਾਰਤ ਦੇ ਬੱਲੇਬਾਜ਼ਾਂ ਦਾ ਭਾਅ

  • ਸ਼ਿਖਰ ਧਵਨ - ਦੋ ਰੁਪਏ 23 ਪੈਸੇ

  • ਰੋਹਿਤ ਸ਼ਰਮਾ - ਦੋ ਰੁਪਏ 89 ਪੈਸੇ

  • ਅੰਬਾਟੀ ਰਾਇਡੂ - ਤਿੰਨ ਰੁਪਏ 40 ਪੈਸੇ

  • ਕੇਦਾਰ ਜਾਧਵ - ਤਿੰਨ ਰੁਪਏ 90 ਪੈਸੇ

  • ਮਹੇਂਦਰ ਸਿੰਘ ਧੋਨੀ - ਚਾਰ ਰੁਪਏ 30 ਪੈਸੇ


ਪਾਕਿਸਤਾਨ ਦੇ ਬੱਲੇਬਾਜ਼ਾਂ ਦਾ ਭਾਅ

  • ਸ਼ੋਇਬ ਮਲਿਕ - ਤਿੰਨ ਰੁਪਏ 22 ਪੈਸੇ

  • ਸਰਫ਼ਰਾਜ਼ ਅਹਿਮਦ - ਤਿੰਨ ਰੁਪਏ 90 ਪੈਸੇ


ਗੇਂਦਬਾਜ਼ੀ ਵਿੱਚ ਸਭ ਤੋਂ ਫੇਵਰੇਟ ਕੌਣ?

ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੈ। ਦੂਜੇ ਪਾਸੇ ਪਾਕਿਸਤਾਨ ਵੱਲੋਂ ਮੁਹੰਮਦ ਆਮਿਰ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੈ।

ਦੱਸ ਦੇਈਏ ਕਿ ਭਾਰਤ ਦੀ ਜਿੱਤ 'ਤੇ ਸਭ ਤੋਂ ਵੱਧ ਪੈਸਾ ਲੱਗਿਆ ਹੋਇਆ ਹੈ ਤਾਂ ਉੱਥੇ ਪਾਕਿਸਤਾਨ ਦੀ ਟੀਮ ਪਿਛਲੇ ਸਾਲ ਹੋਏ ਚੈਂਪੀਅਨਡਜ਼ ਟਰਾਫ਼ੀ ਵਿੱਚ ਭਾਰਤ ਨੂੰ ਮਾਤ ਦੇ ਚੁੱਕਿਆ ਹੈ। ਪੈਸੇ ਲਾਉਣ ਦੀ ਜੇਕਰ ਗੱਲ ਕਰੀਏ ਤਾਂ ਇਹ ਧੰਦਾ ਆਨਲਾਈਨ ਵੀ ਵਧ ਚੁੱਕਾ ਹੈ। ਇਸ ਮੈਚ ਦੌਰਾਨ ਖਿਡਾਰੀਆਂ ਦੇ ਅਣਜਾਣ ਲੋਕਾਂ ਨਾਲ ਮਿਲਣ 'ਤੇ ਪਾਬੰਦੀ ਵੀ ਹੈ।