America, Garima Verma, Joe Biden
20 ਜਨਵਰੀ ਨੂੰ ਬਾਇਡੇਨ ਦੇ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਜਿਲ ਬਾਇਡੇਨ ਅਮਰੀਕਾ ਦੀ ਫਸਟ ਲੇਡੀ ਹੋਵੇਗੀ। ਨਵੇਂ ਚੁਣੇ ਗਏ ਰਾਸ਼ਟਰਪਤੀ ਨੇ ਫਸਟ ਲੇਡੀ ਦੇ ਦਫਤਰ ਵਿੱਚ ਵਾਧੂ ਮੈਂਬਰਾਂ ਦੀ ਘੋਸ਼ਣਾ ਵੀ ਕੀਤੀ ਤੇ ਰੋਰੀ ਬ੍ਰੋਸੀਅਸ ਨੂੰ ‘ਜੁਆਇੰਗ ਫੋਰਸਿਜ਼’ ਪਹਿਲ ਦਾ ਨਵਾਂ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ।
ਜੋਅ ਦੀ ਟੀਮ ਨੇ ਕਿਹਾ ਕਿ ਗਰਿਮਾ ਓਹਾਓ ਤੇ ਕੈਲੀਫੋਰਨੀਆ ਦੀ ਮੱਧ ਘਾਟੀ ਵਿੱਚ ਪਲੀ ਤੇ ਭਾਰਤ ਵਿੱਚ ਪੈਦਾ ਹੋਈ। ਗਰਿਮਾ ਵੀ ਬਾਇਡਨ-ਹੈਰਿਸ ਮੁਹਿੰਮ ਦਾ ਹਿੱਸਾ ਸੀ। ਇਸ ਤੋਂ ਪਹਿਲਾਂ ਉਹ ਮਨੋਰੰਜਨ ਦੀ ਦੁਨੀਆ ਦਾ ਹਿੱਸਾ ਰਹੀ ਹੈ। ਉਸ ਨੇ ਵਾਲਟ ਡਿਜ਼ਨੀ ਕੰਪਨੀ ਦੇ ਏਬੀਸੀ ਨੈੱਟਵਰਕ ਵਿਖੇ ਪੈਰਾਮਾਉਂਟ ਪਿਕਚਰਜ਼ ਤੇ ਟੈਲੀਵਿਜ਼ਨ ਪ੍ਰੋਗਰਾਮਾਂ ਤੇ ਫਿਲਮਾਂ ਦੀ ਮਾਰਕੀਟਿੰਗ ਲਈ ਕੰਮ ਕੀਤਾ ਹੈ। ਉਸ ਨੇ ਮੀਡੀਆ ਏਜੰਸੀ ਹਰੀਜ਼ੋਨ ਮੀਡੀਆ ਨਾਲ ਵੀ ਕੰਮ ਕੀਤਾ ਹੈ।
ਇਹ ਵੀ ਪੜ੍ਹੋ: ਜੋਅ ਬਾਇਡਨ ਨੇ ਕੀਤਾ 1.9 ਟ੍ਰਿਲੀਅਨ ਰਾਹਤ ਪੈਕੇਜ ਦਾ ਐਲਾਨ, ਹਰ ਇੱਕ ਨੂੰ ਮਿਲਣਗੇ 1400 ਡਾਲਰ
ਵਰਮਾ ਨੇ ਕਈ ਛੋਟੇ ਕਾਰੋਬਾਰਾਂ ਅਤੇ ਗੈਰ ਲਾਭਕਾਰੀ ਲਈ ਮਾਰਕੀਟਿੰਗ, ਡਿਜ਼ਾਈਨ ਤੇ ਡਿਜੀਟਲ ਵਿਚ ਸੁਤੰਤਰ ਸਲਾਹਕਾਰ ਵਜੋਂ ਸੇਵਾ ਨਿਭਾਈ। ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚ ਗੀਨਾ ਲੀ, ਵੈਨੇਸਾ ਲਿਓਨ ਤੇ ਜੌਰਡਨ ਮੋਂਤੋਆ ਸ਼ਾਮਲ ਹਨ। ਜਿਲ ਬਾਇਡਨ ਨੇ ਕਿਹਾ, "ਇਹ ਵੱਖ-ਵੱਖ ਪਿਛੋਕੜ ਵਾਲੇ ਸਮਰਪਿਤ ਅਤੇ ਕੁਸ਼ਲ ਜਨਤਕ ਸੇਵਕ ਅਜਿਹਾ ਪ੍ਰਸ਼ਾਸਨ ਬਣਾਉਣ ਲਈ ਵਚਨਬੱਧ ਹੋਣਗੇ ਜੋ ਅਮਰੀਕਾ ਦੇ ਲੋਕਾਂ ਦੇ ਵਿਕਾਸ 'ਚ ਮਦਦ ਕਰੇਗਾ।"
ਬਾਇਡਨ ਦੀ ਟੀਮ ਨੇ ਕਿਹਾ ਕਿ ਇਹ ਹੁਨਰਮੰਦ ਤੇ ਤਜ਼ਰਬੇਕਾਰ ਲੋਕ ਡਾ. ਜਿਲ ਬਾਇਡਨ ਨਾਲ ਕੰਮ ਕਰਨਗੇ ਤੇ ਉਨ੍ਹਾਂ ਦੇ ਦਫ਼ਤਰ ਦੇ ਕੰਮਕਾਜ ਵਿਚ ਅਹਿਮ ਭੂਮਿਕਾ ਅਦਾ ਕਰਨਗੇ।
ਇਹ ਵੀ ਪੜ੍ਹੋ: ਡੋਨਾਲਡ ਟ੍ਰੰਪ ਜਾਂਦੇ-ਜਾਂਦੇ ਵੀ ਦੇ ਰਹੇ ਚੀਨ ਨੂੰ ਝਟਕੇ, 9 ਹੋਰ ਕੰਪਨੀਆਂ ਬਲੈਕ ਲਿਸਟ, XIAOMI ਵੀ ਸ਼ਾਮਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904