ਵਾਸਿੰਗਟਨ: ਅਮਰੀਕਾ ਦੀ ਪਹਿਲੀ ਹਿੰਦੂ ਸਾਂਸਦ ਤੁਲਸੀ ਗੇਬ੍ਰਾਡ ਸਾਲ 2020 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲੜਨ ਦਾ ਵਿਚਾਰ ਕਰ ਰਹੀ ਹੈ। ਤੁਲਸੀ ਦੇ ਕਰੀਬੀ ਤੇ ਮੰਨੇ-ਪ੍ਰਮੰਨੇ ਭਾਰਤੀ ਡਾਕਟਰ ਸੰਪਤ ਸ਼ਿਵਾਂਗੀ ਨੇ ਬੀਤੇ ਸ਼ੁੱਕਰਵਾਰ ਲਾਸ ਏਂਜਲਸ ‘ਚ ਸਮਾਗਮ ਦੌਰਾਨ ਇਸ ਗੱਲ ਦਾ ਦਾਅਵਾ ਕੀਤਾ ਹੈ। ਇਸ ਮੌਕੇ ‘ਤੇ ਤੁਲਸੀ ਵੀ ਇਸੇ ਸਮਾਗਮ ‘ਚ ਮੌਜੂਦ ਸੀ।

ਸ਼ਿਵਾਂਗੀ ਨੇ ਇਸ ਇਵੈਂਟ ‘ਚ ਤੁਲਸੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ 2020 ਵਿੱਚ ਅਮਰੀਕਾ ਦੀ ਅਗਲੇ ਰਾਸ਼ਟਰਪਤੀ ਬਣ ਸਕਦੀ ਹੈ। ਜਿੱਥੇ ਇਸ ਗੱਲ ਦਾ ਲੋਕਾਂ ਨੇ ਭਰਵਾਂ ਹੁੰਗਾਰਾ ਵੀ ਦਿੱਤਾ ਪਰ ਤੁਲਸੀ ਨੇ ਆਪਣੇ ਭਾਸ਼ਨ ‘ਚ ਨਾ ਤਾਂ ਇਸ ਗੱਲ ‘ਤੇ ਹਾਮੀ ਭਰੀ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ। ਤੁਲਸੀ ਦੇ ਕਰੀਬੀ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਇਸ ਸਾਲ ਕ੍ਰਿਸਮਸ ਮੌਕੇ ਕੋਈ ਫੈਸਲਾ ਲੈ ਸਕਦੀ ਹੈ।



ਜਾਣੋ ਕੌਣ ਹੈ ਤੁਲਸੀ ਗੇਬ੍ਰਾਡ?

  • ਵ੍ਹਾਈਟ ਹਾਉਸ ਦੀ ਦੌੜ ‘ਚ ਸ਼ਾਮਲ ਹੋਣ ਵਾਲੀ ਤੁਸਲੀ ਪਹਿਲੀ ਹਿੰਦੂ ਉਮੀਦਵਾਰ ਹੋਵੇਗੀ ਤੇ ਚੁਣੇ ਜਾਣ ‘ਤੇ ਉਹ ਅਮਰੀਕਾ ਦੀ ਸਭ ਤੋਂ ਯੰਗ ਤੇ ਪਹਿਲੀ ਮਹਿਲਾ ਰਾਸ਼ਟਰਪਤੀ ਹੋ ਸਕਦੀ ਹੈ।


 

  • ਤੁਲਸੀ ਸਾਲ 2012 ਤੋਂ ਅਮਰੀਕੀ ਸਾਂਸਦ ਹੈ। ਉਹ ਅਮਰੀਕਾ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਲਈ ਪਿਛਲੇ ਹਫਤੇ ਚੋਣਾਂ ‘ਚ ਫੇਰ ਚੁਣੀ ਗਈ ਹੈ। ਇਸ ਉਸ ਦਾ ਚੌਥਾ ਕਾਰਕਾਲ ਹੈ।


 

  • ਭਾਰਤੀ ਲੋਕਾਂ ‘ਚ ਤੁਲਸੀ ਕਾਫੀ ਫੇਮਸ ਹੈ। ਤੁਲਸੀ ਪਹਿਲੀ ਅਮਰੀਕੀ ਸਾਂਸਦ ਹੈ ਜਿਸ ਨੇ ਗੀਤਾ ‘ਤੇ ਹੱਥ ਰੱਖ ਆਪਣੇ ਸਾਂਸਦ ਅਹੁਦੇ ਦੀ ਸਹੁੰ ਚੁੱਕੀ ਸੀ।


 

ਤੁਸਲੀ ਦੇ ਰਾਸ਼ਟਰਪਤੀ ਚੋਣਾਂ ‘ਚ ਉਤਰਣ ਦਾ ਦਾਅਵਾ ਕਰਨ ਵਾਲੇ ਡਾਕਟਰ ਸ਼ਿਵਾਂਗੀ ਸੱਤਾਧਿਰ ਰਿਪਬਲਿਕ ਪਾਰਟੀ ਦੇ ਹਨ। ਸ਼ਿਵਾਂਗੀ ਲਈ ਤੁਲਸੀ ਨੇ 2012 ‘ਚ ਚੰਦਾ ਇੱਕਠਾ ਕੀਤਾ ਸੀ ਜਦੋਂ ਉਹ ਪਹਿਲੀ ਵਾਰ ਸਾਂਸਦ ਦੀ ਦੌੜ ‘ਚ ਸ਼ਾਮਲ ਹੋਈ ਸੀ।