ਆਬੂਧਾਬੀ: ਇੱਕ ਪ੍ਰਵਾਸੀ ਭਾਰਤੀ ਨੇ ਆਬੂਧਾਬੀ ਵਿੱਚ ਐਤਵਾਰ ਨੂੰ ਲਾਟਰੀ ਵਿੱਚ ਇੱਕ ਕਰੋੜ ਦੇਰਾਮ (27 ਲੱਖ ਡਾਲਰ, 19,35,49,500 ਰੁਪਏ) ਦੀ ਰਕਮ ਜਿੱਤੀ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਪੰਡਾਰਾਥਿਲ ਨੇ 4 ਜਨਵਰੀ ਨੂੰ ਆਨਲਾਈਨ ਟਿਕਟ ਖਰੀਦੀ ਸੀ। ਇਸੇ ਲਾਟਰੀ ਵਿੱਚ ਇੱਕ ਹੋਰ ਭਾਰਤੀ ਨੇ ਵੀ 100,000 ਦੇਰਾਮ ਦਾ ਦੂਜਾ ਇਨਾਮ ਜਿੱਤਿਆ।
ਟੌਪ 10 ਜੇਤੂਆਂ ਦੀ ਲਿਸਟ ਵਿੱਚ ਛੇ ਭਾਰਤੀ ਸ਼ਾਮਲ ਹਨ। ਬੀਤੇ ਮਹੀਨੇ ਸ਼ਾਰਜਾਹ ਸਥਿਤ ਇੱਕ ਭਾਰਤੀ ਪ੍ਰਵਾਸੀ ਅਭਿਸ਼ੇਕ ਕਾਥੇਲ ਨੇ ਦੁਬਈ ਦੀ ਡਿਊਟੀ ਫ੍ਰੀ ਲਾਟਰੀ ਵਿੱਚ 10 ਲੱਖ ਡਾਲਰ ਦੀ ਰਕਮ ਜਿੱਤੀ ਸੀ। ਬੀਤੇ ਮਹੀਨੇ ਇੱਕ ਹੋਰ ਲੱਕੀ ਡ੍ਰਾਅ ਵਿੱਚ ਦੁਬਈ ਸਥਿਤ ਸਰਥ ਪੁਰਸ਼ੋਤਮ ਨੂੰ ਆਬੂਧਾਬੀ ਇੰਟਰਨੈਸ਼ਨਲ ’ਤੇ 1,5 ਕਰੋੜ ਦੇਰਾਮ ਦਾ ਜੇਤੂ ਐਲਾਨਿਆ ਗਿਆ ਸੀ।
ਇਸ ਦੇ ਨਾਲ ਹੀ ਗਲਫ ਨਿਊਜ਼ ਦੀ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ 45 ਸਾਲ ਦੇ ਭਾਰਤੀ ਪ੍ਰਵਾਸੀ ਨੇ ਇੱਥੇ ਪਿਛਲੇ ਸਾਲ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੇਨੀਅਰ ਡ੍ਰਾਅ ਵਿੱਚ 10 ਲੱਖ ਡਾਲਰ (36 ਲੱਖ ਧੀਰਮ ਯਾਨੀ 7,31,65,000 ਰੁਪਏ) ਦਾ ਜੈਕਪਾਟ ਜਿੱਤਿਆ ਸੀ। ਸੌਰਭ ਡੇ ਨੇ ਪਹਿਲੀ ਵਾਰ ਲਾਟਰੀ ਦੀ ਟਿਕਟ ਖ੍ਰੀਦੀ ਸੀ।