ਵਾਹਗਾ: ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਬਜ਼ੁਰਗ ਵਿਅਕਤੀ ਦੀ ਲਾਸ਼ ਸਰਹੱਦ ਤੋਂ ਪਾਰ ਰਾਵੀ ਦਰਿਆ ਵਿੱਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਕੋਲੋਂ ਆਧਾਰ ਕਾਰਡ ਸੀ ਬਰਾਮਦ ਹੋਇਆ ਹੈ, ਜਿਸ ਦੇ ਆਧਾਰ 'ਤੇ ਉਸ ਦੀ ਸ਼ਨਾਖ਼ਤ ਅੰਮ੍ਰਿਤਸਰ ਦੇ ਪਿੰਡ ਘੋਨੇਵਾਲਾ ਦੇ ਬਲਵਿੰਦਰ ਸਿੰਘ ਵਜੋਂ ਹੋਈ ਹੈ।
ਹਾਲਾਂਕਿ, ਬਜ਼ੁਰਗ ਦੇ ਲਾਪਤਾ ਹੋਣ ਵਾਲੀ ਖ਼ਬਰ ਇੱਥੇ ਯਾਨੀ ਭਾਰਤ ਤਾਂ ਨਹੀਂ ਆਈ, ਪਰ ਇਸ ਦਾ ਪਤਾ ਉਦੋਂ ਲੱਗਾ ਜਦੋਂ ਰਾਵੀ ਦਰਿਆ ਵਿੱਚੋਂ ਲਾਸ਼ ਪ੍ਰਾਪਤ ਹੋਈ। ਪਾਕਿਸਤਾਨ ਵਿੱਚ ਹੁਣ ਬਲਵਿੰਦਰ ਸਿੰਘ ਦੀ ਲਾਸ਼, ਪੋਸਟਮਾਰਟਮ ਹੋਣ ਤੋਂ ਬਾਅਦ ਭਲਕੇ ਵਾਹਗਾ ਸਰਹੱਦ ਰਾਹੀਂ ਭਾਰਤ ਭੇਜੀ ਜਾਵੇਗੀ।