ਲੰਡਨ : ਇੰਗਲੈਂਡ ਵਿੱਚ ਆਪਣੀ ਪਤਨੀ ਦੀ ਹੱਤਿਆ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਐਲਾਨ ਦਿੱਤਾ ਹੈ। ਸੰਜੇ ਨਿਝਵਾਨ ਨੇ ਆਪਣੀ ਪਤਨੀ ਸੁਨੀਤਾ ਨਿਝਵਾਨ ਦਾ ਕੇਵਲ ਇਸ ਲਈ ਕਤਲ ਕਰ ਦਿੱਤਾ ਸੀ, ਕਿਉਂਕਿ ਉਸ ਨੇ ਉਸ ਕੋਲੋਂ ਤਲਾਕ ਦੀ ਮੰਗ ਕੀਤੀ ਸੀ। ਇਸ ਗੱਲ ਤੋਂ ਭੜਕੇ ਸੰਜੇ ਨੇ ਸੁਨੀਤਾ ਉੱਤੇ 124 ਵਾਰ ਚਾਕੂ ਨਾਲ ਹਮਲਾ ਕੀਤਾ ਸੀ।


ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਸੰਜੇ ਨੇ ਖੁਦ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਉਹ ਬੱਚ ਗਿਆ। ਗੂਲਡਫੋਰਡ ਕ੍ਰਾਊਨ ਅਦਾਲਤ ਨੇ ਸੰਜੇ ਨਿਝਵਾਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਇਹ ਇਕ ਗੰਭੀਰ ਅਪਰਾਧ ਹੈ। ਜਿਊਰੀ ਨੇ ਕਿਹਾ ਕਿ ਮਾਮਲੇ ਵਿਚ 10 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ।

ਸੁਨੀਤਾ ਦੇ ਕਾਰੋਬਾਰੀ ਸਾਂਝੇਦਾਰ ਅਜੀਜ਼ ਪ੍ਰਸਾਦ ਨੇ ਦੱਸਿਆ ਕਿ ਇਹ ਨਹੀਂ ਸੀ ਪਤਾ ਕਿ ਇਹ ਝਗੜਾ ਕਤਲ ਤੱਕ ਪਹੁੰਚ ਜਾਵੇਗਾ। ਅਦਾਲਤ ਵਿੱਚ ਸੰਜੇ ਨੇ ਆਪਣੇ ਉਤੇ ਲੱਗੇ ਸਾਰੇ ਦੋਸ਼ ਕਬੂਲ ਕਰ ਲਏ ਹਨ।