ਵਸ਼ਿੰਗਟਨ: ਭਾਰਤ ਗੁਆਂਢੀ ਦੇਸ਼ਾਂ ਚੀਨ ਤੇ ਪਾਕਿਸਤਾਨ ਦੀਆਂ ਧਮਕੀਆਂ ਨਾਲ ਨਜਿੱਠਣ ਨੂੰ ਤਿਆਰ ਹੈ। ਪਾਕਿਸਤਾਨ ਆਪਣੇ ਬਚਾਅ ਲਈ ਲਗਾਤਾਰ ਪ੍ਰਮਾਣ ਹਥਿਆਰਾਂ ਦੀ ਗੱਲ ਕਰ ਰਿਹਾ ਹੈ। ਉਹ ਵੀ ਲਗਾਤਾਰ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ। ਭਾਰਤ ਦੇ ਡਾਇਰੈਕਟਰ ਜਨਰਲ ਆਫ ਇੰਸਟੀਚਿਊਟ ਡਿਫੈਂਸ ਤੇ ਸਕਿਓਰਿਟੀ ਅਨੈਲਸਿਸ ਵਰਿੰਦਰ ਗੁਪਤਾ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਫੌਜ ਤੇ ਸਿਆਸਤਦਾਨਾਂ ਦਾ ਭਾਰਤ ਪ੍ਰਤੀ ਉਹੀ ਰਵੱਈਆ ਹੈ।



ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾਂ ਸ਼ਾਂਤੀ ਚਾਹੁੰਦਾ ਹੈ ਪਰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਨਾਲ ਨਜਿੱਠਣ ਲਈ ਭਾਰਤ ਤਿਆਰ ਹੈ। ਗੁਪਤਾ ਨੇ ਕਿਹਾ, "ਸਾਨੂੰ ਕਾਊਂਟਰ ਟੈਰੋਰਿਜ਼ਮ ਦੀ ਨੀਤੀ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ। ਚੀਨ ਦੇ ਡੋਕਲਮ ਮਸਲੇ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਹਾਲਤ ਹੁਣ 1962 ਵਾਲੀ ਨਹੀਂ ਹੈ। ਹੁਣ ਅਸੀਂ ਮੋਦੀ ਦੀ ਅਗਵਾਈ 'ਚ ਫੌਜੀ ਤੇ ਸਿਆਸੀ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਹਾਂ।"



ਉਨ੍ਹਾਂ ਕਿਹਾ ਭਾਰਤ ਚੀਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਅਸੀਂ ਹਰ ਤਰ੍ਹਾਂ ਦੀ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਹਮੇਸ਼ਾਂ ਸ਼ਾਂਤੀ ਦੀ ਕੋਸ਼ਿਸ਼ ਹੈ ਪਰ ਅਸੀਂ ਹਰ ਪੱਖੋਂ ਤਿਆਰੀ ਕੀਤੀ ਗਈ ਹੈ।