ਵਸ਼ਿੰਗਟਨ:  ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਐੱਚ-1ਬੀ ਵੀਜ਼ੇ 'ਤੇ ਅਮਰੀਕਾ ਆਉਣ ਵਾਲੇ ਭਾਰਤੀ ਆਈਟੀ ਪੇਸ਼ੇਵਰ ਨਾਜਾਇਜ਼ ਅਪ੍ਰਵਾਸੀ ਨਹੀਂ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਆਪਣੀ ਵੀਜ਼ਾ ਨੀਤੀ 'ਤੇ ਸਹੀ ਢੰਗ ਨਾਲ ਫ਼ੈਸਲਾ ਲੈਣਾ ਹੋਵੇਗਾ। ਜੇਤਲੀ ਨੇ ਕਿਹਾ ਕਿ ਐੱਚ-1ਬੀ ਵੀਜ਼ਾ 'ਤੇ ਭਾਰਤ ਤੋਂ ਆਉਣ ਵਾਲੇ ਉੱਚ ਦਰਜੇ ਦੇ ਪੇਸ਼ੇਵਰ ਹਨ ਜੋ ਅਮਰੀਕੀ ਅਰਥ-ਵਿਵਸਥਾ ਵਿਚ ਮਹੱਤਵਪੂਰਣ ਯੋਗਦਾਨ ਦਿੰਦੇ ਹਨ। ਉਹ ਨਾਜਾਇਜ਼ ਤੌਰ 'ਤੇ ਇਥੇ ਨਹੀਂ ਆਉਂਦੇ ਹਨ। ਇਸ ਲਈ ਅਮਰੀਕਾ ਨੂੰ ਆਪਣੀ ਵੀਜ਼ਾ ਨੀਤੀ 'ਚ ਫ਼ੈਸਲਾ ਲੈਂਦੇ ਸਮੇਂ ਇਨ੍ਹਾਂ ਲੋਕਾਂ ਸਬੰਧੀ ਵੀ ਸਹੀ ਤਰੀਕੇ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਡੌਨਲਡ ਟਰੰਪ ਵੱਲੋਂ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਪਰਵਾਸ ਨੀਤੀ 'ਚ ਕਈ ਬਦਲਾਅ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਐੱਚ-੧ਬੀ ਵੀਜ਼ਾ 'ਤੇ ਵੀ ਸਖ਼ਤੀ ਕੀਤੀ ਜਾ ਰਹੀ ਹੈ। ਅਜਿਹੇ 'ਚ ਭਾਰਤੀ ਪਰਵਾਸੀ ਭਾਈਚਾਰੇ ਵੱਲੋਂ ਇਸ ਦੀ ਅਲੋਚਨਾ ਕੀਤੀ ਜਾ ਰਹੀ ਹੈ।