ਵਾਸ਼ਿੰਗਟਨ: ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਹਾਲਾਤ ਵਿਗੜਦੇ ਜਾ ਰਹੇ ਹਨ। ਯੂ.ਐਸ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ 'ਤੇ ਪਹਿਲਾ ਬੰਬ ਡਿੱਗਣ ਤੱਕ ਮਾਮਲੇ ਨੂੰ ਹੱਲ ਕਰਨ ਲਈ ਡਿਪਲੋਮੈਟਿਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਟਿਲਰਸਨ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਣਾਅ ਨੂੰ ਖਤਮ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਦੱਸ ਦੇਈਏ ਕਿ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਤੇ ਮਿਸਾਇਲ ਪ੍ਰੋਗਰਾਮ ਨੂੰ ਲੈ ਕੇ ਉਸ ਦੇ ਤੇ ਯੂਐਸ ਵਿੱਚ ਹਾਲ ਹੀ ਦੇ ਹਫਤਿਆਂ ਵਿੱਚ ਤਣਾਅ ਕਾਫੀ ਵਧ ਗਿਆ ਹੈ।
ਨਿਊਜ਼ ਏਜੰਸੀ ਮੁਤਾਬਕ ਟਿਲਰਸਨ ਨੇ ਸੀਐਨਐਨ ਨਾਲ ਗੱਲਬਾਤ ਵਿੱਚ ਨਾਰਥ ਕੋਰੀਆ ਨੂੰ ਇਹ ਸੰਦੇਸ਼ ਦਿੱਤਾ। ਟਿਲਰਸਨ ਨੇ ਇਹ ਸਵਾਲ ਕੀਤਾ ਗਿਆ ਸੀ ਕਿ ਟਰੰਪ ਨੇ ਹਾਲ ਹੀ ਵਿੱਚ ਟਵੀਟ ਕੀਤਾ ਸੀ ਕਿ ਟਿਲਰਸਨ ਲਿਟਲ ਰੌਕਿਟ ਮੈਨ (ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਯੋਂਗ-ਉਨ) ਨਾਲ ਗੱਲਬਾਤ ਵਿੱਚ ਆਪਣਾ ਸਮਾਂ ਬਰਬਾਦ ਕਰ ਰਹੇ ਹਾਂ। ਟਿਲਰਸਨ ਨੇ ਕਿਹਾ ਕਿ ਟਰੰਪ ਨੇ ਮੈਨੂੰ ਸਾਫ ਤੌਰ 'ਤੇ ਕਿਹਾ ਹੈ ਕਿ ਡਿਪਲੋਮੈਟਿਕ ਕੋਸ਼ਿਸ਼ਾਂ ਜਾਰੀ ਰੱਖੋ।
ਦੱਸ ਦਈਏ ਕਿ 3 ਸਤੰਬਰ ਨੂੰ ਉੱਤਰੀ ਕੋਰੀਆ ਨੇ 6ਵਾਂ ਨਿਊਕਲੀਅਰ ਟੈਸਟ (ਹਾਈਡ੍ਰੋਜਨ ਬੰਬ ਦਾ ਟੈਸਟ) ਕੀਤਾ ਸੀ। ਇਸ ਤੋਂ ਬਾਅਦ 15 ਸਤੰਬਰ ਨੂੰ ਉਸ ਨੇ ਜਾਪਾਨ ਦੇ ਉੱਪਰੋਂ ਇੰਟਰਕੰਟੀਨੈਂਟਲ ਮਿਸਾਇਲ ਗੁਜ਼ਾਰੀ ਸੀ। ਇਸ ਨਾਲ ਅਮਰੀਕਾ ਬੇਹੱਦ ਨਾਰਾਜ਼ ਹੈ। ਇਸ ਤੋਂ ਬਾਅਦ ਅਮਰੀਕਾ ਵੀ ਟਾਪੂ ਉੱਪਰੋਂ 3 ਵਾਰ B-1B ਬੰਬਰਜ਼ ਉਡਾ ਚੁੱਕਾ ਹੈ। ਇਨ੍ਹਾਂ ਬੰਬਾਰਾਂ ਨੇ ਗੁਆਮ ਬੇਸ ਤੋਂ ਉਡਾਣ ਭਰੀ ਸੀ। ਅਮਰੀਕੀ ਬੰਬਰ ਦੇ ਨਾਲ ਸਾਊਥ ਕੋਰੀਆ ਤੇ ਜਾਪਾਨ ਦੇ ਫਾਈਟਰ ਪਲੇਨਜ਼ ਨੇ ਵੀ ਉਡਾਣ ਭਰੀ ਸੀ।
ਓਧਰ, ਨਾਰਥ ਕੋਰੀਆ ਨੇ ਕਿਹਾ ਕਿ ਅਮਰੀਕਾ ਇਸੇ ਤਰ੍ਹਾਂ ਨਾਲ ਉਕਸਾਉਣ ਵਾਲੀ ਬਿਆਨਬਾਜ਼ੀ ਕਰਦਾ ਰਿਹਾ ਤਾਂ ਉਸ ਦੇ ਗੁਆਮ ਏਅਰਬੇਸ ਨੂੰ ਮਿਸਾਇਲਾਂ ਨਾਲ ਤਬਾਹ ਕਰ ਦੇਣਗੇ। ਦੱਸ ਦਈਏ ਕਿ ਗੁਆਮ, ਪੈਸੀਫਿਕ ਓਸ਼ਨ ਵਿੱਚ ਅਮਰੀਕਾ ਦਾ ਏਅਰਬੇਸ ਹੈ। ਨਾਰਥ ਕੋਰੀਆ ਮੰਨਦਾ ਹੈ ਕਿ US ਇਸ ਦਾ ਇਸਤੇਮਾਲ ਉਸ ਦੇ ਦੇਸ਼ ਤੇ ਹਮਲਾ ਕਰਨ ਲਈ ਕਰ ਸਕਦਾ ਹੈ।
ਨਾਰਥ ਕੋਰਿਆਈ ਸਰਕਾਰ (DPRK) ਨੇ ਅਮਰੀਕਾ ਨੂੰ ਜੋ ਧਮਕੀ ਦਿੱਤੀ ਹੈ, ਉਹ DPRK ਇੰਸਟੀਟਿਊਟ ਦੇ ਅਮਰੀਕਨ ਸਟਡੀਜ਼ ਦੇ ਰਿਸਰਚ ਕਿਮ ਕਾਂਗ ਹੱਕ ਨੇ ਲਿਖੀ ਹੈ। ਕਿਮ ਨੇ ਇਹ ਵੀ ਲਿਖਿਆ ਕਿ ਜਿੱਦਾਂ ਹੀ ਉੱਤਰੀ ਕੋਰੀਆ ਕੋਈ ਟੈਸਟ ਕਰਦਾ ਹੈ। ਟਰੰਪ ਤੇ ਉਨ੍ਹਾਂ ਦੇ ਗਰੁੱਪ ਦੇ ਲੋਕ ਟਵਿੱਟਰ ਤੇ ਕਈ ਚੀਜ਼ਾਂ (ਬਿਆਨ) ਪੋਸਟ ਕਰਨ ਲੱਗਦੇ ਹਨ। ਅਮਰੀਕਾ ਬੀਤੇ 25 ਸਾਲ ਤੋਂ ਨਾਰਥ ਕੋਰੀਆ ਨੂੰ ਹੈਂਡਲ ਕਾਰਨ ਵਿੱਚ ਫੇਲ੍ਹ ਰਿਹਾ ਹੈ। ਕਦੀ ਉਹ ਮਿਲਟਰੀ ਦੀ ਗੱਲ ਕਹਿੰਦਾ ਹੈ ਤੇ ਕਦੀ ਤੂਫ਼ਾਨ ਤੋਂ ਪਹਿਲਾਂ ਦੀ ਖਾਮੋਸ਼ੀ ਤੇ ਕਦੀ ਸਾਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਾਰਨ ਦੀ।