ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹਾਦਸੇ ਦੇ ਬਾਅਦ ਕਾਰ ਵਿਚ ਅੱਗ ਲੱਗਣ ਨਾਲ ਭਾਰਤੀ ਮੂਲ ਦੀ ਇਕ ਅੌਰਤ ਦੀ ਸੜ ਕੇ ਮੌਤ ਹੋ ਗਈ। ਕਾਰ ਦਾ ਡਰਾਈਵਰ ਅੌਰਤ ਨੂੰ ਬਚਾਉਣ ਦੀ ਥਾਂ ਉਸ ਨੂੰ ਮਰਨ ਲਈ ਛੱਡ ਕੇ ਭੱਜ ਗਿਆ। ਬਾਅਦ ਵਿਚ ਪੁਲਿਸ ਨੇ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਲਿਆ। ਅੌਰਤ ਦੇ ਮਾਤਾ-ਪਿਤਾ ਦਾ ਸਬੰਧ ਪੰਜਾਬ ਨਾਲ ਦੱਸਿਆ ਗਿਆ ਹੈ।


            23 ਡਰਾਈਵਰ ਸਾਲਾ ਸਈਦ ਅਹਿਮਦ

ਨਿਊਯਾਰਕ ਡੇਲੀ ਅਖ਼ਬਾਰ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਸਵੇਰੇ ਹੋਇਆ। ਕਾਰ ਤੋਂ ਫਾਇਰ ਬਿ੍ਰਗੇਡ ਮੁਲਾਜ਼ਮਾਂ ਨੇ 25 ਸਾਲਾ ਹਰਲੀਨ ਗ੍ਰੇਵਾਲ ਦਾ ਸੜੀ ਹੋਈ ਲਾਸ਼ ਬਰਾਮਦ ਕੀਤੀ। ਡਰਾਈਵਰ ਦੀ ਪਛਾਣ 23 ਸਾਲਾ ਸਈਦ ਅਹਿਮਦ ਵਜੋਂ ਹੋਈ ਹੈ। ਉਸ ਨੇ ਅੱਗ ਲੱਗਣ ਪਿੱਛੋਂ ਕੁਝ ਦੂਰੀ 'ਤੇ ਜਾ ਕੇ ਕਾਰ ਰੋਕੀ ਅਤੇ ਹਸਪਤਾਲ ਭੱਜ ਗਿਆ। ਪੁਲਿਸ ਨੇ ਉਸ ਨੂੰ ਹਸਪਤਾਲ ਤੋਂ ਗਿ੍ਰਫ਼ਤਾਰ ਕਰ ਲਿਆ।

ਅੱਗ ਵਿਚ ਉਸ ਦੇ ਹੱਥ ਅਤੇ ਪੈਰ ਝੁਲਸ ਗਏ ਸਨ। ਉਸ 'ਤੇ ਹੱਤਿਆ ਸਮੇਤ ਕਈ ਦੋਸ਼ ਲਗਾਏ ਗਏ ਹਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਹਿਮਦ ਨੇ ਸ਼ਰਾਬ ਪੀਤੀ ਹੋਈ ਸੀ। ਉਸ ਦਾ ਲਾਇਸੈਂਸ ਵੀ ਮੁਅੱਤਲ ਹੋਇਆ ਮਿਲਿਆ ਹੈ। ਉਹ ਨਾਜਾਇਜ਼ ਤੌਰ 'ਤੇ ਡਰਾਈਵਿੰਗ ਕਰ ਰਿਹਾ ਸੀ। ਚਸ਼ਮਦੀਦਾਂ ਅਨੁਸਾਰ ਡਿਵਾਈਡਰ ਨਾਲ ਟਕਰਾਉਣ ਪਿੱਛੋਂ ਕਾਰ ਵਿਚ ਅੱਗ ਲੱਗ ਗਈ। ਅਹਿਮਦ ਦੇ ਭਰਾ ਵਹੀਦ ਨੇ ਦਾਅਵਾ ਕੀਤਾ ਕਿ ਉਸ ਨੇ ਗ੍ਰੇਵਾਲ ਨੂੰ ਬਚਾਉਣ ਦਾ ਯਤਨ ਕੀਤਾ ਸੀ।