ਨਿਊਯਾਰਕ: ਇੱਕ ਟੈਕਸੀ ਡਰਾਈਵਰ ਨੇ ਗੱਡੀ 'ਚ ਅੱਗ ਲੱਗਣ ਤੋਂ ਬਾਅਦ ਇੱਕ ਪੰਜਾਬਣ ਨੂੰ ਮਰਨ ਲਈ ਛੱਡ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ 25 ਸਾਲ ਦੀ ਹਰਲੀਨ ਗਰੇਵਾਲ ਟੈਕਸੀ ਵਿੱਚ ਕਿਤੇ ਜਾ ਰਹੀ ਸੀ। ਅੱਗ ਲੱਗਣ ਤੋਂ ਬਾਅਦ 23 ਸਾਲ ਦਾ ਸਈਦ ਨਾਂ ਦਾ ਡਰਾਈਵਰ ਉਸ ਨੂੰ ਛੱਡ ਕੇ ਭੱਜ ਗਿਆ। ਫਾਇਰਬ੍ਰਿਗੇਡ ਵਾਲਿਆਂ ਨੇ ਜਦੋਂ ਗੱਡੀ ਵੇਖੀ ਤਾਂ ਇਸ ਘਟਨਾ ਦਾ ਪਤਾ ਲੱਗਿਆ।


ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਗੱਡੀ 'ਚ ਅੱਗ ਲੱਗ ਗਈ ਤਾਂ ਉਹ ਹਰਲੀਨ ਨੂੰ ਗੱਡੀ 'ਚ ਹੀ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਉਹ ਖੁਦ ਹਸਪਤਾਲ ਚਲਾ ਗਿਆ ਤੇ ਆਪਣਾ ਇਲਾਜ ਕਰਵਾਉਣ ਲੱਗ ਪਿਆ। ਉਸ ਨੂੰ ਪੁਲਿਸ ਨੇ ਹਸਪਤਾਲ 'ਚੋਂ ਗ੍ਰਿਫਤਾਰ ਕਰ ਲਿਆ। ਉਸ 'ਤੇ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਤੋਂ ਪਹਿਲਾਂ ਹੀ ਇੱਕ ਐਕਸੀਡੈਂਟ ਦੇ ਮਾਮਲੇ 'ਚ ਉਸ ਦਾ ਡਰਾਈਵਿੰਗ ਲਾਇਸੰਸ ਕੈਂਸਲ ਕਰ ਦਿੱਤਾ ਗਿਆ ਸੀ।

ਪੁਲਿਸ ਸੂਤਰਾਂ ਮੁਤਾਬਕ ਹਾਦਸੇ ਵੇਲੇ ਅਹਿਮਦ ਕੋਲ ਕੁਝ ਨਸ਼ੀਲਾ ਪਦਾਰਥ ਵੀ ਸੀ ਪਰ ਉਸ ਦੇ ਬਲੱਡ ਸੈਂਪਲ 'ਚ ਨਸ਼ੇ ਵਾਲੀ ਗੱਲ ਨਹੀਂ ਨਿਕਲੀ। ਅਹਿਮਦ ਨੇ ਪੁਲਿਸ ਨੂੰ ਦੱਸਿਆ ਕਿ ਉਹ ਹਰਲੀਨ ਨਾਲ ਡੇਟਿੰਗ ਕਰ ਰਿਹਾ ਸੀ। ਅਹਿਮਦ ਦੇ ਭਰਾ ਨੇ ਦਾਅਵਾ ਕੀਤਾ ਕਿ ਉਸ ਨੇ ਗਰੇਵਾਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।