ਨਿਊਯਾਰਕ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਇੰਜੀਨੀਅਰ 'ਤੇ ਛੋਟੇ ਕਾਰੋਬਾਰਾਂ ਦੀ ਮਦਦ ਲਈ ਸਥਾਪਤ ਕੀਤੇ ਗਏ ਕੋਰੋਨਾਵਾਇਰਸ ਰਾਹਤ ਪ੍ਰੋਗਰਾਮ ਤਹਿਤ ਧੋਖਾਧੜੀ ਨਾਲ ਇੱਕ ਕਰੋੜ ਡਾਲਰ ਤੋਂ ਵੱਧ ਦੇ ਕਰਜ਼ੇ ਦੀ ਮੰਗ ਕਰਨ ਦੇ ਦੋਸ਼ ਲੱਗੇ ਹਨ।

30 ਸਾਲਾ ਸ਼ਸ਼ਾਂਕ ਰਾਏ ਨੇ ਦੋ ਵੱਖ-ਵੱਖ ਬੈਂਕਾਂ ਤੋਂ ਤੋਂ ਛੋਟੇ ਕਾਰੋਬਾਰ ਪ੍ਰਬੰਧਨ (ਐਸਬੀਏ) ਰਾਹੀਂ ਗਾਰੰਟੀਸ਼ੁਦਾ ਕਰਜ਼ਿਆਂ ਵਿੱਚ ਲੱਖਾਂ ਡਾਲਰ ਦੀ ਕਥਿਤ ਤੌਰ 'ਤੇ ਮੰਗ ਕੀਤੀ। ਉਸ ਨੇ ਇਹ ਦਾਅਵਾ ਕੀਤਾ ਸੀ ਕਿ ਉਸਦੇ ਕਾਰੋਬਾਰ 'ਚ 250 ਕਰਮਚਾਰੀ ਤਨਖਾਹ ਤੇ ਕੰਮ ਕਰ ਰਹੇ ਹਨ, ਦਰਅਸਲ, ਕੋਈ ਵੀ ਕਰਮਚਾਰੀ ਉਸ ਦੇ ਕਥਿਤ ਕਾਰੋਬਾਰ ਲਈ ਕੰਮ ਨਹੀਂ ਕਰਦਾ ਸੀ।

ਟੈਕਸਸ ਵਿੱਚ ਰਹਿਣ ਵਾਲੇ ਰਾਏ ਉੱਤੇ ਧੋਖਾਧੜੀ, ਬੈਂਕ ਧੋਖਾਧੜੀ, ਇੱਕ ਵਿੱਤੀ ਸੰਸਥਾ ਨੂੰ ਝੂਠੇ ਬਿਆਨ ਤੇ ਐਸਬੀਏ ਨੂੰ ਝੂਠੇ ਬਿਆਨ ਦੇਣ ਦੇ ਦੋਸ਼ ਲਗੇ  ਹਨ।ਬਿਟਮੌਂਟ ਵਿੱਚ ਬੁੱਧਵਾਰ ਨੂੰ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਖੁੱਲ੍ਹੇ ਦਸਤਾਵੇਜ਼ਾਂ ਅਨੁਸਾਰ, ਰਾਏ ਨੇ ਕਥਿਤ ਤੌਰ ਤੇ ਦੋ ਵੱਖ-ਵੱਖ ਬੈਂਕਾ ਨੂੰ ਪੇਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀਪੀਪੀ) ਰਾਹੀਂ ਕੋਵਿਡ-19 ਰਾਹਤ ਲਈ ਐਸਬੀਏ ਵੱਲੋਂ ਗਾਰੰਟੀ ਪ੍ਰਾਪਤ ਕਰਜ਼ਾ ਲੈਣ ਲਈ ਦੋ ਝੂਠੇ ਦਾਅਵੇ ਕੀਤੇ ਹਨ।

ਇੱਕ ਬੈਂਕ ਨੂੰ ਸੌਂਪੀ ਗਈ ਅਰਜ਼ੀ ਵਿੱਚ, ਰਾਏ ਨੇ ਕਥਿਤ ਤੌਰ ਤੇ 10 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ ਜਿਸ 'ਚ ਉਸ ਨੇ 250 ਕਰਮਚਾਰੀ ਹੋਣ ਦਾ ਦਾਅਵਾ ਕੀਤਾ ਸੀ ਜਿਨ੍ਹਾਂ ਦੀ ਔਸਤਨ ਮਹੀਨਾਵਾਰ ਤਨਖਾਹ 4 ਮਿਲੀਅਨ ਡਾਲਰ ਦੱਸੀ ਸੀ।

ਦੂਜੇ ਬੈਂਕ ਤੋਂ ਰਾਏ ਨੇ 3 ਮਿਲੀਅਨ ਡਾਲਰ ਦੀ ਮੰਗ ਪੀਪੀਪੀ ਲੋਨ ਅਧੀਨ ਕੀਤੀ। ਇਸ 'ਚ ਵੀ ਉਸ ਨੇ 250 ਕਰਮਚਾਰੀ ਹੋਣ ਦਾ ਦਾਅਵਾ ਕੀਤਾ ਤੇ ਉਨ੍ਹਾਂ ਦੀ ਔਸਤਨ ਮਹੀਨਾਵਾਰ ਤਨਖਾਹ 1.2 ਮਿਲੀਅਨ ਡਾਲਰ ਦੱਸੀ।


ਇਹ ਵੀ ਪੜ੍ਹੋ: 
 ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ

ਕੋਰੋਨਾ ਦੇ ਕਹਿਰ 'ਚ ਪੰਜਾਬ ਤੋਂ ਰਾਹਤ ਦੀ ਵੱਡੀ ਖ਼ਬਰ!

ਲੌਕਡਾਊਨ ਤੋਂ ਅੱਕ ਘਰ ਮੁੜ ਰਹੇ ਪਰਵਾਸੀਆਂ ਨਾਲ ਦਰਦਨਾਕ ਹਾਦਸਾ, 14 ਲੋਕਾਂ ਦੀ ਮੌਤ

ਭਾਰਤ 'ਚ ਕੋਰੋਨਾ ਨੂੰ ਨਹੀਂ ਲੱਗੀ ਬਰੇਕ, ਪੌਣੇ ਲੱਖ ਤੋਂ ਵਧੇ ਕੇਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ