ਨਵੀਂ ਦਿੱਲੀ: ਅਮਰੀਕੀ ਕਾਲਜਾਂ 'ਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਾਲ ਹੀ 'ਚ ਅਮਰੀਕੀ ਪ੍ਰਸ਼ਾਸਨ ਦੇ ਯੂਐਸ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਵਿਭਾਗ ਨੇ ਸਟੂਡੈਂਟਸ ਸਟੇਟਸ ਸਬੰਧੀ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਇਸ ਕਾਰਨ ਉੱਥੇ ਪੜ੍ਹ ਰਹੇ ਕਰੀਬ ਦੋ ਲੱਖ ਭਾਰਤੀ ਵਿਦਿਆਰਥੀਆਂ ਨੂੰ ਦਿੱਕਤ ਹੋ ਸਕਦੀ ਹੈ।
ਨਵੇਂ ਨਿਯਮਾਂ ਮੁਤਾਬਕ ਕਿਸੇ ਵੀ ਵਿਦਿਆਰਥੀ ਦਾ ਸਟੂਡੈਂਟ ਸਟੇਟਸ ਕਿਸੇ ਵੀ ਵਜ੍ਹਾ ਨਾਲ ਹਟਦਾ ਹੈ ਤਾਂ ਉਸ ਦਾ ਅਮਰੀਕਾ 'ਚ ਰਹਿਣਾ ਗੈਰਕਾਨੂੰਨੀ ਮੰਨਿਆ ਜਾਵੇਗਾ। ਅਮਰੀਕੀ ਪ੍ਰਸ਼ਾਸਨ ਦੇ ਹੋਮਲੈਂਡ ਸਿਕਿਓਰਟੀ ਵਿਭਾਗ ਦੀ ਰਿਪੋਰਟ ਮੁਤਾਬਕ ਅਮਰੀਕਾ 'ਚ ਕੁੱਲ 7 ਲੱਖ, 39 ਹਜ਼ਾਰ 478 ਲੋਕ 'ਚ ਲੋੜ ਤੋਂ ਜ਼ਿਆਦਾ ਰੁਕੇ ਹੋਏ ਹਨ। ਇਨ੍ਹਾਂ 'ਚੋਂ ਕਰੀਬ 35 ਹਜ਼ਾਰ ਵਿਦੇਸ਼ੀ ਵਿਦਿਆਰਥੀ ਹਨ।
ਰਿਪੋਰਟ ਮੁਤਾਬਕ 98 ਹਜ਼ਾਰ, 970 ਭਾਰਤੀ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਵਾਪਸ ਭਾਰਤ ਪਰਤ ਗਏ ਹਨ ਜਦਕਿ 3000 ਤੋਂ ਵੱਧ ਅਜੇ ਅਮਰੀਕਾ ਓਵਰ ਸਟੇਅ ਹਨ। ਜੇਕਰ ਇਹ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਇਨ੍ਹਾਂ 'ਤੇ ਕਾਰਵਾਈ ਹੋਵੇਗੀ। ਓਵਰ ਸਟੇਅ ਤੋਂ ਭਾਵ ਕਿ ਜੋ ਪੜ੍ਹਨ ਲਈ ਐਫ,ਐਮ ਤੇ ਜੇ ਵੀਜ਼ਾ ਨਾਲ ਅਮਰੀਕਾ ਆਉਣ ਤੋਂ ਬਾਅਦ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵੀ ਤੈਅ ਸਮੇਂ 'ਤੇ ਵਾਪਸ ਨਹੀਂ ਪਰਤਦੇ।