ਨਿਊਯਾਰਕ: ਭਾਰਤੀ-ਅਮਰੀਕੀ ਮਹਿਲਾ ਦੀਪਾ ਅੰਬੇਦਕਰ (41) ਨੂੰ ਨਿਊਯਾਰਕ ਸਿਟੀ ਦੀ ਸਿਵਲ ਅਦਾਲਤ ਵਿੱਚ ਅੰਤਿਰਮ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਕ੍ਰਿਮੀਨਲ ਕੋਰਟ ਵਿੱਚ ਸੇਵਾ ਨਿਭਾਏਗੀ। ਚੇਨਈ ਦੇ ਰਾਜਾ ਰਾਜੇਸ਼ਵਰ ਤੋਂ ਬਾਅਦ ਦੀਪਾ ਦੂਜੀ ਭਾਰਤੀ-ਅਮਰੀਕੀ ਮਹਿਲਾ ਹੈ, ਜਿਸ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ।


 

ਇਹ ਜਾਣਕਾਰੀ ਨਿਊਯਾਰਕ ਸਿਟੀ ਦੇ ਮੇਅਰ ਬਿੱਲ ਡੇ ਬਲਾਸੀਓ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਦਿੱਤੀ ਗਈ। ਦੀਪਾ ਅੰਬੇਦਕਰ ਦੇ ਨਾਲ-ਨਾਲ ਮੇਅਰ ਨੇ ਫੈਮਿਲੀ ਕੋਰਟ ਦੇ ਤਿੰਨ ਜੱਜਾਂ ਦੀ ਮੁੜ ਨਿਯੁਕਤੀ ਦਾ ਐਲਾਨ ਵੀ ਕੀਤਾ।

[embed]https://twitter.com/TheMoth/status/863171681363173376[/embed]

ਮੇਅਰ ਬਲਾਸੀਓ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਿਊਯਾਰਕ ਦਾ ਹਰੇਕ ਨਿਵਾਸੀ ਨਿਰਪੱਖ ਨਿਆਂ ਦਾ ਹੱਕਦਾਰ ਹੈ। ਉਨ੍ਹਾਂ ਉਮੀਦ ਜਤਾਈ ਕਿ ਚੁਣੇ ਗਏ ਜੱਜ ਅਦਾਲਤ ਵਿੱਚ ਨਿਆਂ ਦੇ ਸਹੀ ਪ੍ਰਬੰਧ ਯਕੀਨੀ ਬਣਾਉਣਗੇ।

ਦੀਪਾ ਅੰਬੇਦਕਰ ਤਿੰਨ ਸਾਲ ਤੱਕ ਨਿਊਯਾਰਕ ਸਿਟੀ ਕੌਂਸਲ ਨਾਲ ਸੀਨੀਅਰ ਵਿਧਾਨਕ ਅਟਾਰਨੀ ਤੇ ਜਨਤਕ ਸੁਰੱਖਿਆ ਕਮੇਟੀ ਦੇ ਸਲਾਹਕਾਰ ਵਜੋਂ ਸੇਵਾ ਨਿਭਾਅ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਕਾਨੂੰਨੀ ਸਹਾਇਤਾ ਸੁਸਾਇਟੀ ਤੇ ਕ੍ਰਿਮੀਨਲ ਡਿਫੈਂਸ ਡਿਵੀਜ਼ਨ ਦੀ ਸਟਾਫ਼ ਅਟਾਰਨੀ ਤੇ ਇੱਕ ਨਿੱਜੀ ਫ਼ਰਮ ਲਈ ਵੀ ਕੰਮ ਕਰਦੀ ਸੀ।