ਨਿਊਯਾਰਕ: ਨਿਊ-ਯਾਰਕ ਦੇ ਇਤਿਹਾਸਕ ਟਾਈਮਜ਼ ਸਕਵਾਇਰ 'ਤੇ ਵੱਡੀ ਗਿਣਤੀ 'ਚ ਭਾਰਤੀ-ਅਮਰੀਕੀ ਲੋਕਾਂ ਨੇ 'ਭਾਰਤ ਮਾਤਾ ਦੀ ਜੈ' ਅਤੇ ਹੋਰ ਦੇਸ਼ ਭਗਤੀ ਦੇ ਨਾਅਰੇ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਚੀਨ ਦੇ ਭਾਰਤ ਵਿਰੁੱਧ ਹਮਲਾਵਰ ਹੋਣ ਕਾਰਨ ਚੀਨ ਦਾ ਬਾਈਕਾਟ ਕਰਨ ਅਤੇ ਕੂਟਨੀਤਕ ਪੱਧਰ ‘ਤੇ ਇਸ ਨੂੰ ਵੱਖ ਕਰਨ ਦੀ ਮੰਗ ਵੀ ਕੀਤੀ।


ਨਿਊ-ਯਾਰਕ ਅਤੇ ਨਿਊ-ਜਰਸੀ ਵਿਚ ਰਹਿ ਰਹੇ ਭਾਰਤੀਆਂ ਅਤੇ 'ਕਨਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼' ਦੇ ਅਧਿਕਾਰੀਆਂ ਨੇ 'ਬਾਇਕਾਟ ਚਾਈਨਾ ਮੇਡ ਗੁਡਜ਼', 'ਭਾਰਤ ਮਾਤਾ ਦੀ ਜੈ' ਅਤੇ 'ਚੀਨੀ ਹਮਲਾਵਰਤਾ ਰੋਕੋ’ ਦੇ ਨਾਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਉਨ੍ਹਾਂ ਨੇ ਮਾਸਕ ਪਾ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਹੱਥਾਂ ਵਿਚ “ਅਸੀਂ ਸ਼ਹੀਦ ਹੋਏ ਜਵਾਨਾਂ ਨੂੰ ਸਲਾਮ ਕਰਦੇ ਹਾਂ” ਦੇ ਪੋਸਟਰ ਸੀ।

ਦੱਸ ਦਈਏ ਕਿ ਤਿੱਬਤੀ ਅਤੇ ਤਾਈਵਾਨੀ ਭਾਈਚਾਰਿਆਂ ਦੇ ਮੈਂਬਰਾਂ ਨੇ ਵੀ ਪ੍ਰਦਰਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ 'ਤਿੱਬਤ ਭਾਰਤ ਦੇ ਨਾਲ ਖੜ੍ਹਾ', 'ਮਨੁੱਖੀ ਅਧਿਕਾਰ, ਘੱਟਗਿਣਤੀ ਭਾਈਚਾਰਿਆਂ ਦੇ ਧਰਮ, ਹਾਂਗ ਕਾਂਗ ਲਈ ਨਿਆਂ', 'ਚੀਨ ਮਨੁੱਖਤਾ ਦੇ ਵਿਰੁੱਧ ਅਪਰਾਧ ਰੋਕਣ' ਅਤੇ 'ਚੀਨੀ ਵਸਤਾਂ ਦਾ ਬਾਈਕਾਟ' ਦੇ ਪੋਸਟਰ ਫੜੇ ਹੋਏ ਸੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904