ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ਸਮੂਹ 'ਚ ਆਏ 6.2 ਤੀਬਰਤਾ ਦੇ ਭੂਚਾਲ ਤੋਂ ਬਾਅਦ ਐਤਵਾਰ ਬਚਾਅ ਕਰਮੀਆਂ ਨੂੰ ਘਰਾਂ ਦੀਆਂ ਇਮਾਰਤਾਂ ਦੇ ਮਲਬੇ ਹੇਠਾਂ ਤੋਂ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 56 ਹੋ ਗਈ। ਹਾਲਾਂਕਿ ਇਸ ਦਰਮਿਆਨ ਫੌਜ ਦੇ ਇੰਜਨੀਅਰਾਂ ਨੇ ਹਾਦਸਾਗ੍ਰਸਤ ਸੜਕਾਂ ਖੋਲ੍ਹ ਦਿੱਤੀਆਂ ਜਿਸ ਨਾਲ ਰਾਹਤ ਸਮੱਗਰੀ ਤਕ ਪਹੁੰਚ ਸੰਭਵ ਹੋ ਗਈ।


ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਰਾਦਿਤਯ ਜਾਤੀ ਨੇ ਕਿਹਾ ਕਿ ਵੀਰਵਾਰ ਅੱਧੀ ਰਾਤ ਆਏ ਭੂਚਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਮੁਜੁ ਸ਼ਹਿਰ ਤੇ ਸੁਲਾਵੇਸੀ ਦੀਪ ਤੇ ਮਾਜੇਨੇ 'ਚ ਤੇ ਹੋਰ ਵੀ ਭਾਰੀ ਉਪਕਰਣਾਂ ਨੂੰ ਪਹੁੰਚਾਇਆ ਗਿਆ ਬਿਜਲੀ ਸਪਲਾਈ ਤੇ ਫੋਨ ਕਨੈਕਸ਼ਨ ਜਿਹੀਆਂ ਸੁਵਿਧਾਵਾਂ ਵੀ ਹੌਲੀ ਹੌਲ਼ੀ ਬਹਾਲ ਹੋ ਰਹੀਆਂ ਹਨ।


800 ਤੋਂ ਜ਼ਿਆਦਾ ਲੋਕ ਜ਼ਖ਼ਮੀ


ਜਾਤੀ ਨੇ ਦੱਸਿਆ ਕਿ ਭੂਚਾਲ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਤੇ 800 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਜ਼ਖ਼ਮੀਆਂ 'ਚੋਂ ਅੱਧੇ ਤੋਂ ਜ਼ਿਆਦਾ ਦੇ ਗੰਭੀਰ ਸੱਟਾਂ ਲੱਗੀਆਂ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ