ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਇੱਕ ਵਾਰ ਫਿਰ ਨਵੇਂ ਵਿਵਾਦ ਕਾਰਨ ਸੁਰਖੀਆਂ 'ਚ ਹਨ। ਇਲਜ਼ਾਮ ਹੈ ਕਿ ਉਨ੍ਹਾਂ ਦੀ ਬੇਟੀ ਇਵਾਂਕਾ ਟਰੰਪ (Ivanka Trump) ਤੇ ਜਵਾਈ ਜੇਰੇਡ ਕੁਸ਼ਰਨਰ ਦੀ ਸੁਰੱਖਿਆ 'ਚ ਤਾਇਨਾਤ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੂੰ ਆਪਣੇ ਘਰ ਦਾ ਟੌਇਲਟ ਨਹੀਂ ਵਰਤਣ ਦਿੱਤਾ। ਇਸ ਲਈ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੇ ਕੋਲ ਇੱਕ ਫਲੈਟ ਰੈਂਟ 'ਤੇ ਲਿਆ ਤੇ ਉਸ ਲਈ ਤਿੰਨ ਹਜ਼ਾਰ ਡਾਲਰ ਪ੍ਰਤੀ ਮਹੀਨਾ ਖਰਚ ਕੀਤੇ ਗਏ।


ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਮੁਤਾਬਕ ਟਰੰਪ ਦੇ ਪਰਿਵਾਰ ਦੀ ਸੁਰੱਖਿਆ ਲਈ ਤਾਇਨਾਤ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੂੰ ਟਰੰਪ ਦੀ ਧੀ ਇਵਾਂਕਾ ਦੇ ਘਰ 'ਚ ਬਣੇ 6 ਟੌਇਲਟ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਸੀ। ਅਜਿਹੇ 'ਚ ਜਵਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।


ਓਬਾਮਾ ਦੇ ਘਰ ਦਾ ਟੌਇਲਟ ਕਰਦੇ ਸੀ ਇਸਤੇਮਾਲ


ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਮੁਤਾਬਕ ਇਵਾਂਕਾ ਦੇ ਗਵਾਂਢੀਆਂ ਨੇ ਦੱਸਿਆ ਕਿ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੂੰ ਟੌਇਲਟ ਦਾ ਇਸਤੇਮਾਲ ਕਰਨ 'ਚ ਭਾਰੀ ਪ੍ਰੇਸ਼ਾਨੀ ਹੁੰਦੀ ਸੀ। ਅਜਿਹੇ 'ਚ ਉਹ ਸਾਬਕਾ (Barack Obama) ਰਾਸ਼ਟਰਪਤੀ ਬਰਾਕ ਓਬਾਮਾ ਦੇ ਘਰ ਦਾ ਟੌਇਲਟ ਇਸਤੇਮਾਲ ਕਰਦੇ ਸਨ। ਓਬਾਮਾ ਦਾ ਘਰ ਇਵਾਂਕਾ ਦੇ ਘਰ ਤੋਂ ਤਿੰਨ ਕਿਮੀ ਦੂਰ ਹੈ।


ਕਈ ਮਹੀਨਿਆਂ ਬਾਅਦ ਰੈਂਟ 'ਤੇ ਲਿਆ ਫਲੈਟ


ਰਿਪੋਰਟਾਂ ਮੁਤਾਬਕ ਕਈ ਮਹੀਨਿਆਂ ਬਾਅਦ ਸੁਰੱਖਿਆ 'ਚ ਤਾਇਨਾਤ ਜਵਾਨਾਂ ਲਈ ਰੈਂਟ 'ਤੇ ਫਲੈਟ ਲਿਆ ਗਿਆ। ਉੱਥੇ ਹੀ ਰੈਂਟ ਦੇ ਰੂਪ 'ਚ ਹਰ ਮਹੀਨੇ ਤਿੰਨ ਹਜ਼ਾਰ ਡਾਲਰ ਖਰਚ ਕੀਤੇ ਗਏ। ਵਿਰੋਧੀ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਜਦੋਂ ਇਵਾਂਕਾ ਦੇ ਘਰ ਉਨ੍ਹਾਂ ਨੂੰ ਸੁਵਿਧਾ ਮਿਲ ਸਕਦੀ ਸੀ ਤਾਂ ਵੱਖਰੇ ਤੌਰ 'ਤੇ ਫਲੈਟ ਲੈਣ ਦੀ ਲੋੜ ਕਿਉਂ ਪਈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦਿੱਤੇ ਗਏ ਟੈਕਸ ਦੇ ਪੈਸੇ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਨ ਦਾ ਇਲਜ਼ਾਮ ਵੀ ਲਾਇਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ