ਜਕਾਰਤਾ: ਇੰਡੋਨੇਸ਼ੀਆ ਦੇ ਆਸੋਹ ਪ੍ਰਾਂਤ ਵਿੱਚ ਸ਼ਰੀਆ ਕਾਨੂੰਨ ਚੱਲਦਾ ਹੈ। ਰੂੜੀਵਾਦੀ ਸਮਾਜਕ ਵਿਵਸਥਾ ਵਾਲੇ ਸੂਬੇ ਦੀ ਇੱਕ ਰੀਜੈਂਸੀ ਨੇ ਕਵਾਰੇ ਜੋੜਿਆਂ ਦੇ ਇੱਕੋ ਟੇਬਲ ’ਤੇ ਬੈਠਣ ਉੱਤੇ ਰੋਕ ਲਾ ਦਿੱਤੀ ਹੈ। ਖ਼ਬਰ ਏਜੰਸੀ ਐਫੇ ਦੀ ਰਿਪੋਰਟ ਮੁਤਾਬਕ ਮਨੁੱਖੀ ਅਧਿਕਾਰ ਵਰਕਰਾਂ ਨੇ ਕਿਹਾ ਕਿ ਬਿਰੂਐਨ ਰੀਜੈਂਸੀ ਦੇ ਨਵੇਂ ਕਾਨੂੰਨ ਵਿੱਚ ਸਮਲਿੰਗੀਆਂ ਦੀ ਖ਼ਾਤਰਦਾਰੀ ’ਤੇ ਪਾਬੰਧੀ ਹੈ। ਇਸ ਤੋਂ ਇਲਾਵਾ ਰਾਤ ਨੌਂ ਵਜੇ ਤੋਂ ਮਹਿਲਾਵਾਂ ਦੇ ਕੰਮ ਕਰਨ ਉੱਤੇ ਵੀ ਰੋਕ ਹੈ।

ਮੇਅਰ ਸੈਫਾਨੁਰ ਵੱਲੋਂ ਹਸਤਾਖ਼ਰ ਕੀਤੇ ਗਏ ਕਾਨੂੰਨ ਵਿੱਚ ਮਹਿਲਾਵਾਂ ਤੇ ਰਿਸ਼ਤੇਦਾਰ ਨਾਲ ਆਉਂਦੀਆਂ ਹਨ ਤਾਂ ਉਨ੍ਹਾਂ ਦੀ ਸਮਾਂ ਸੀਮਾ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। 30 ਅਗਸਤ ਨੂੰ ਮਨਜ਼ੂਰ ਕੀਤੇ ਕਾਨੂੰਨ ਮੁਤਾਬਕ ਸ਼ਰੀਆ ਕਾਨੂੰਨ ਤੋੜਨ ਵਾਲੇ ਗਾਹਕਾਂ ਨੂੰ ਉੱਥੇ ਆਉਣ ’ਤੇ ਰੋਕ ਹੈ। ਇਸ ਕਾਨੂੰਨ ਤਹਿਤ ਪਾਬੰਧੀਸ਼ੁਦਾ ਦਾਇਰੇ ਵਿੱਚ ਲੈਸਬੀਅਨ, ਗੇਅ, ਬਾਈਸੈਕਸੁਅਲ ਜਾਂ ਟਰਾਂਸਜੈਂਡਰ ਗਾਹਕ ਆਉਂਦੇ ਹਨ।

ਕਾਨੂੰਨ ਦੇ ਅਨੁਸ਼ੇਦ 13 ਵਿੱਚ ਕਿਹਾ ਗਿਆ ਹੈ ਕਿ ਜੇ ਮਹਿਲਾ ਰਿਸ਼ਤੇਦਾਰ ਨਾਲ ਨਹੀਂ ਹੈ ਤਾਂ ਪੁਰਸ਼ ਤੇ ਮਹਿਲਾ ਦੇ ਇਕੱਠਿਆਂ ਬੈਠ ਕੇ ਖਾਣਾ ਖਾਣ ’ਤੇ ਬੈਨ ਹੈ। ਇਸ ਸਬੰਧੀ ਅਦਾਕਾਰਾ ਤੇ NGO ਸੁਆਰਾ ਹਤੀ ਪੇਰੇਪੁਆਨ ਦੀ ਸੰਸਥਾਪਕ ਨੋਵਾ ਐਲਿਜਾ ਨੇ ਇਸਦੀ ਸਖ਼ਤ ਆਲੋਚਨਾ ਕੀਤੀ ਹੈ। ਉਸ ਨੇ ਨਗਰ ਪਾਰਸ਼ਦ ਨੂੰ ਚਿੱਠੀ ਲਿਖ ਕੇ ਇਸ ਕਾਨੂੰਨ ਨੂੰ ਸ਼ਰੀਆ ਦੀ ਗਲਤ ਵਿਆਖਿਆ ਕਰਾਰ ਦਿੱਤਾ ਹੈ।