ਮਕਾਸਰ: ਇੰਡੋਨੇਸ਼ੀਆ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਔਰਤ ਵੱਲੋਂ ਆਪਣੇ ਭਾਈਚਾਰੇ ਦੇ ਲੋਕਾਂ ਦੀ ਪਿਆਸ ਬੁਝਾਉਣ ਲਈ ਕੀਤਾ ਜਾਣ ਵਾਲਾ ਕੰਮ ਸਲਾਮ ਦਾ ਹੱਕਦਾਰ ਹੈ। ਮਾਮਾ ਹਾਸਰੀਆ ਆਪਣੇ ਲੱਕ ਦੁਆਲੇ ਕਰੀਬ 200 ਖਾਲੀ ਬੋਤਲਾਂ ਬੰਨ੍ਹ ਕੇ ਚਾਰ ਕਿਲੋਮੀਟਰ ਦਾ ਸਫਰ ਤਹਿ ਕਰਕੇ ਛੋਟੇ ਕੁੰਡ 'ਚੋਂ ਲੋਕਾਂ ਲਈ ਸਾਫ ਪਾਣੀ ਲੈ ਕੇ ਆਉਂਦੀ ਹੈ।

ਹਾਸਰੀਆ ਵਾਂਗ ਹੋਰ ਸਥਾਨਕ ਔਰਤਾਂ ਵੀ ਇਸੇ ਤਰ੍ਹਾਂ ਕਰਦੀਆਂ ਹਨ। ਅੱਗ ਵਰ੍ਹਾਉਂਦੀ ਗਰਮੀ 'ਚ ਹਾਸਰੀਆ ਨਹਿਰ 'ਚ ਇੱਕ ਘੰਟੇ ਦਾ ਸਫਰ ਤਹਿ ਕਰਕੇ ਸਾਫ ਪਾਣੀ ਲੈ ਕੇ ਆਉਂਦੀ ਹੈ। 46 ਸਾਲ ਦੀ ਹਾਸਰਿਆ ਆਲੇ ਦੁਆਲੇ ਮਿੱਟੀ ਵਿੱਚੋਂ ਬੋਤਲਾਂ ਵਿੱਚ ਸਾਫ਼ ਪਾਣੀ ਭਰਦੀ ਹੈ। ਮਿੱਟੀ ਕੁਦਰਤੀ ਤੌਰ 'ਤੇ ਪਾਣੀ ਲਈ ਫਿਲਟਰ ਦਾ ਕੰਮ ਕਰਦੀ ਹੈ।


ਹਾਸਰੀਆ ਤੇ ਉਸ ਦੀਆਂ ਸਾਥੀ ਔਰਤਾਂ ਨੂੰ ਹਰ ਕੇਨ ਲਈ ਸਿਰਫ ਢਾਈ ਰੁਪਏ ਮਿਲਦੇ ਹਨ। ਟੀਨਾਮਬੂੰਗ ਸੂਬੇ ਵਿੱਚ ਰਹਿਣ ਵਾਲੇ ਤਕਰੀਬਨ 5,800 ਪਰਿਵਾਰਾਂ ਲਈ ਇਹ ਕੰਮ ਬਹੁਤ ਅਹਿਮ ਹੈ। ਟੀਨਾਮਬੂੰਗ ਲਈ ਇਹ ਇੱਕ ਚੁਣੌਤੀ ਹੈ, ਜਿੱਥੇ ਲੋਕ ਸਾਲਾਂ ਤੋਂ ਸਾਫ ਪਾਣੀ ਦੀ ਸ਼ਿਕਾਇਤ ਕਰ ਰਹੇ ਹਨ।

ਹਾਸਰਿਆ ਨੇ ਕਿਹਾ, '' ਸਾਨੂੰ ਪੀਣ ਤੇ ਖਾਣਾ ਬਣਾਉਣ ਲਈ ਪਾਣੀ ਲਿਆਉਣ ਲਈ ਬਹੁਤ ਦੂਰ ਜਾਣਾ ਪੈਂਦਾ ਹੈ।'' ਇੰਡੋਨੇਸ਼ੀਆ ਵਿੱਚ ਹੋਰ ਭਾਈਚਾਰਿਆਂ ਨੂੰ ਵੀ ਅਜਿਹੀਆਂ ਚੁਣੌਤੀਆਂ ਸਾਹਮਣਾ ਕਰਨਾ ਪੈ ਰਿਹਾ ਹੈ।