ਲੰਡਨ: ਯੂ.ਕੇ. ਦੀ ਰਾਜਧਾਨੀ ਦੇ ਅਰਧ ਸ਼ਹਿਰੀ ਇਲਾਕੇ ਸਾਊਥਹਾਲ ਵਿੱਚ ਇੱਕ 48 ਸਾਲਾ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਬੁੱਧਵਾਰ ਨੂੰ ਵਾਪਰੀ ਇਸ ਘਟਨਾ ਵਿੱਚ ਸਲੋਅ ਦੇ ਵਸਨੀਕ ਬਲਬੀਰ ਜੌਹਲ ਦੀ ਮੌਤ ਹੋਈ ਹੈ।

ਪੁਲੀਸ ਮੁਤਾਬਕ ਇੱਕ ਲੌਜਿਸਟਿਕਸ ਯੋਜਨਾਕਾਰ ਵਜੋਂ ਕੰਮ ਕਰਦੇ ਤੇ ਸਲੋਅ ਇਲਾਕੇ ਦੇ ਵਾਸੀ ਜੌਹਲ ’ਤੇ ਬੀਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ। ਬਾਅਦ ਵਿੱਚ ਹਸਪਤਾਲ ’ਚ ਉਸ ਦੀ ਮੌਤ ਹੋ ਗਈ।

ਜੌਹਲ ਦੇ ਕਤਲ ਮਾਮਲੇ ਵਿੱਚ ਦੋ ਨੌਜਵਾਨਾਂ ਹਸਨ ਮੁਹੰਮਦ (23) ਤੇ ਯਾਸੀਨ ਯੂਸੁਫ਼ (21) ਨੂੰ ਗ੍ਰਿਫਤਾਰੀ ਕੀਤਾ ਹੈ। ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਤੋਂ ਲੈ ਕੇ ਹੁਣ ਤਕ ਇਸ ਸਾਲ ਲੰਡਨ ਵਿੱਚ ਜਾਨਲੇਵਾ ਘਟਨਾਵਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ।