ਇਸਲਾਮਾਬਾਦ: ਰਿਕਾਰਡ ਮਹਿੰਗਾਈ, ਕਰਜ਼ੇ ਦੀ ਮਾਰ, ਡਿੱਗ ਰਹੀ ਆਰਥਿਕਤਾ ਅਤੇ ਭੁੱਖਮਰੀ ... ਇਮਰਾਨ ਖ਼ਾਨ ਦੇ ਨਵੇਂ ਪਾਕਿਸਤਾਨ ਦੀ ਹਾਲਤ ਅੱਜ ਕੱਲ੍ਹ ਕੁਝ ਇਸ ਤਰ੍ਹਾਂ ਦੀ ਹੋ ਗਈ ਹੈ। ਆਬਾਦੀ ਦਾ 25 ਪ੍ਰਤੀਸ਼ਤ ਤੋਂ ਵੱਧ ਗਰੀਬੀ ਰੇਖਾ ਤੋਂ ਹੇਠਾਂ ਹੈ। ਕੋਰੋਨਾ ਦਾ ਪ੍ਰਭਾਵ ਅਤੇ ਠੰਢ ਦਾ ਕਹਿਰ... ਉਤੋਂ ਇਸ ਮਹਿੰਗਾਈ ਦੀ ਸਭ ਤੋਂ ਵੱਖਰੀ ਸੱਟ। ਜਿੱਤੇ ਇੱਕ ਅੰਡੇ ਦੀ ਕੀਮਤ 30 ਰੁਪਏ ਹੈ, ਖੰਡ ਦੀ ਕੀਮਤ 104 ਰੁਪਏ, ਅਦਰਕ 1000 ਰੁਪਏ ਕਿੱਲੋ ਤੱਕ ਪਹੰਚ ਗਿਆ ਹੈ।

ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਢ ਵਿੱਚ ਅੰਡਿਆਂ ਦੀ ਵੱਧਦੀ ਮੰਗ ਕਾਰਨ ਅੰਡਿਆਂ ਦੀ ਕੀਮਤ 350 ਰੁਪਏ ਪ੍ਰਤੀ ਦਰਜਨ ਤੱਕ ਪਹੁੰਚ ਗਈ ਹੈ। ਜਦਕਿ ਇੱਕ ਕਿਲੋ ਅਦਰਕ ਦੀ ਕੀਮਤ 1 ਹਜ਼ਾਰ ਰੁਪਏ ਹੋ ਗਈ ਹੈ। ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਪਹੁੰਚੀ, ਲੋਕਾਂ ਨੇ ਪਾਕਿ ਸਰਕਾਰ ਦਾ ਮਖੌਲ ਕਰਨਾ ਸ਼ੁਰੂ ਕਰ ਦਿੱਤਾ।


ਪਾਕਿਸਤਾਨ ਵਿਚ ਵਧ ਰਹੀ ਠੰਢ ਕਾਰਨ ਦੇਸ਼ ਵਿਚ ਅੰਡਿਆਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਚਿਕਨ ਦੀਆਂ ਕੀਮਤਾਂ ਇੱਥੇ ਅਸਮਾਨ ਨੂੰ ਛੂਹ ਰਹੀਆਂ ਹਨ। ਪਾਕਿਸਤਾਨ ਦੇ ਪੋਲਟਰੀ ਕਿਸਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਹੋਏ ਲੌਕਡਾਉਨ ਕਾਰਨ ਇਸ ਵਾਰ ਉਤਪਾਦਨ ਘਟ ਗਿਆ ਹੈ। ਕਿਉਂਕਿ ਇਸ ਦੌਰਾਨ ਜ਼ਿਆਦਾਤਰ ਹੋਟਲ ਬੰਦ ਰਹੇ ਅਤੇ ਵਿਆਹ ਵਰਗੇ ਕਈ ਜਨਤਕ ਕੰਮ ਬੰਦ ਕਰ ਦਿੱਤੇ ਗਏ। ਦ ਡਾਨ ਵਿਚ ਪ੍ਰਕਾਸ਼ਤ ਇੱਕ ਰਿਪੋਰਟ ਮੁਤਾਬਕ, ਸ਼ਹਿਰੀ ਇਲਾਕਿਆਂ ਵਿਚ ਰਹਿਣ ਵਾਲੇ ਪਰਿਵਾਰ ਇੱਕ ਦਰਜਨ ਦੀ ਥਾਂ ਸਿਰਫ 2 ਤੋਂ 6 ਅੰਡੇ ਖਰੀਦ ਸਕਦੇ ਹਨ।

Farmer Suicide: ਵਪਾਰੀ ਨੇ ਫਸਲ ਖਰੀਦਣ ਤੋਂ ਕੀਤਾ ਇਨਕਾਰ ਤਾਂ ਕਿਸਾਨ ਨੇ ਲਾਇਆ ਮੌਤ ਨੂੰ ਗਲ, ਸਦਮੇ 'ਚ ਭਰਾ ਦੀ ਵੀ ਮੌਤ

ਆਮ ਤੌਰ 'ਤੇ ਇੱਕ ਅੰਡਾ ਸਰਦੀਆਂ ਵਿਚ 12-13 ਰੁਪਏ ਵਿਚ ਵੇਚਿਆ ਜਾਂਦਾ ਸੀ। ਪਰ ਇਸ ਵਾਰ ਅੰਡਾ 17 ਰੁਪਏ ਦੀ ਕੀਮਤ ਨੂੰ ਪਾਰ ਕਰ ਗਿਆ ਹੈ। ਇਹ ਕੀਮਤ ਪਾਕਿਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਇਸ ਵੇਲੇ ਅੰਡਿਆਂ ਦੀ ਕੀਮਤ 5850 ਰੁਪਏ ਪ੍ਰਤੀ 30 ਦਰਜਨ ਹੈ। ਦੋ ਮਹੀਨੇ ਪਹਿਲਾਂ 30 ਦਰਜਨ ਅੰਡਿਆਂ ਦੀ ਕੀਮਤ 4500 ਰੁਪਏ ਸੀ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਕਣਕ 60 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904