1….ਚੀਨ ਨੇ ਇੱਕ ਵਾਰ ਫਿਰ ਅੱਤਵਾਦੀ ਮਸੂਦ ਅਜਹਰ ਨੂੰ ਬਚਾ ਲਿਆ। ਚੀਨ ਨੇ ਸੰਯੁਕਤ ਰਾਸ਼ਟਰ 'ਚ ਮੌਸੂਦ ਨੂੰ ਅੱਤਵਾਦੀ ਐਲਾਨਣ ਵਾਲੀ ਯਾਚਿਕਾ ਰੁਕਵਾ ਦਿੱਤੀ। ਚੀਨ ਮੁਤਾਬਕ ਮਸਲੇ ਤੇ 15 ਦੇਸ਼ਾਂ ਦੀ ਰਾਏ ਵੱਖ-ਵੱਖ ਹੈ ਜਦਕਿ 15 ਵਿੱਚੋਂ 14 ਦੇਸ਼ ਮਸੂਦ ਨੂੰ ਅੱਤਵਾਦੀ ਐਲਾਨਣ ਦੇ ਹੱਕ 'ਚ ਹਨ। ਸਿਰਫ ਚੀਨ ਹੀ ਇਸਦੇ ਵਿਰੁੱਧ ਹੈ।
2….ਅਮਰੀਕਾ ਨੇ ਸੈਨਾ ਵਿੱਚ ਕੰਮ ਕਰਨ ਵਾਲੇ ਸਿੱਖਾਂ ਨੂੰ ਸਿੱਖੀ ਸਵਰੂਪ ਨਾਲ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ। ਅਮਰੀਕੀ ਸਿੱਖਾਂ ਵੱਲੋਂ ਇਸ ਗੱਲ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਅਮਰੀਕਾ ਨੇ ਹਥਿਆਰਬੰਦ ਬਲਾਂ ਵਿੱਚ ਸੇਵਾਵਾਂ ਨਿਭਾਅ ਰਹੇ ਸਿੱਖਾਂ ਨੂੰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਸਮੇਤ ਹੋਰ ਧਾਰਮਿਕ ਅਕੀਦੇ ਧਾਰਨ ਕਰਨ ਦੀ ਪਰਮੀਸ਼ਨ ਮਿਲਣ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
3….ਟੋਰਾਂਟੋ ਵਿੱਚ ਆਪਣੇ ਸਾਥੀ ਦਾ ਕਤਲ ਕਰ ਕੇ ਫ਼ਰਾਰ ਹੋਏ ਪੰਜਾਬੀ ਟਰੱਕ ਡਰਾਈਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਦਾ ਨਾਮ ਪ੍ਰਦੀਪ ਚੌਹਾਨ ਹੈ ਅਤੇ ਉਸ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਟਰੱਕ ਚਾਲਕ ਮਨਿੰਦਰ ਸਿੰਘ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
4..ਚੀਨ ਦੇ ਭੈੜੇ ਇਰਾਦਿਆਂ ਬਾਰੇ ਇੱਕ ਨਵਾਂ ਖੁਲਾਸਾ ਹੋਇਆ ਹੈ। 'ਐਸੋਸਿਏਟਿਡ' ਪ੍ਰੈਸ ਨੇ ਖੁਲਾਸਾ ਕੀਤਾ ਹੈ ਕਿ ਚੀਨ ਅਜਿਹੇ ਹਾਨੀਕਾਰਕ ਕੈਮੀਕਲ ਦਾ ਨਿਰਯਾਤ ਕਰਦਾ ਹੈ ਜਿਸਦਾ ਇਸਤੇਮਾਲ ਰਸਾਇਣਿਕ ਹਥਿਆਰ ਬਣਾਉਣ 'ਚ ਹੁੰਦਾ ਹੈ। ਚੀਨ ਮਹਿਜ਼ 27.50 ਡਾਲਰ ਪ੍ਰਤੀ ਕਿਲੋ ਲਈ 'ਕਾਰਫੇਂਟਾਨਿਲ' ਨਾਮ ਦਾ ਰਸਾਇਣ ਕਈ ਦੇਸ਼ਾਂ 'ਚ ਐਕਸਪੋਰਟ ਕਰਦਾ ਹੈ।
5…ਸਰਜੀਕਲ ਸਟ੍ਰਾਇਕ ਮਗਰੋਂ ਨਵਾਜ਼ ਸ਼ਰੀਫ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਸਬੰਧ ਹੋਰ ਖਰਾਬ ਕਰਨ ਵਾਲਾ ਬਿਆਨ ਦਿੱਤਾ ਹੈ। ਪਾਕਿਸਤਾਨੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਅਜ਼ੀਜ਼ ਨੇ ਕਿਹਾ ਕਿ ਮੋਦੀ ਦੇ ਰਹਿੰਦੇ ਦੋਹਾਂ ਦੇਸ਼ਾਂ ਦੇ ਸਬੰਧ ਠੀਕ ਨਹੀਂ ਹੋ ਸਕਦੇ।
6…ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਨਹੀਂ ਹੋਣਗੇ। ਟਰੰਪ ਨੇ ਕਿਹਾ ਉਹ ਆਪਣੇ ਸਮਰਥਕਾਂ ਨੂੰ ਝੁਕਣ ਨਹੀਂ ਦੇਣਗੇ। 2005 ਦੀ ਇਕ ਵੀਡੀਓ ਸਾਹਮਣੇ ਆਉਣ ਮਗਰੋਂ ਟਰੰਪ ਤੇ ਦਬਾਅ ਵੱਧਦਾ ਜਾ ਰਿਹਾ ਹੈ ਜਿਸ 'ਚ ਉਹਨਾਂ ਮਹਿਲਾਵਾਂ ਲਈ ਅਸ਼ਲੀਲ ਟਿੱਪਣੀ ਕੀਤੀ ਸੀ।