ਕੋਇਟਾ : ਕਸ਼ਮੀਰ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਪਾਕਿਸਤਾਨ ਨੂੰ ਆਪਣੇ ਘਰ ਵਿੱਚ ਹੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਤੌਰ ਉੱਤੇ ਬਲੋਚਿਸਤਾਨ ਦੀ ਆਜ਼ਾਦੀ ਨੂੰ ਲੈ ਕੇ ਲੋਕਾਂ ਵਿੱਚ ਗ਼ੁੱਸਾ ਲਗਾਤਾਰ ਵੱਧ ਰਿਹਾ ਹੈ। ਬਲੋਚਿਸਤਾਨ 'ਚ ਬਣ ਰਹੇ ਚੀਨ-ਪਾਕਿ ਆਰਥਿਕ ਗਲਿਆਰੇ ਦਾ ਵਿਰੋਧ ਹੋਣ ਤੇਜ਼ ਹੋ ਰਿਹਾ ਹੈ।
ਕੋਇਟਾ ਦੇ ਨਜ਼ਦੀਕ ਪ੍ਰਦਰਸ਼ਨਕਾਰੀਆਂ ਨੇ ਇਸ ਗਲਿਆਰੇ ਖ਼ਿਲਾਫ਼ ਐਤਵਾਰ ਨੂੰ ਜ਼ਬਰਦਸਤ ਪ੍ਰਦਰਸ਼ਨ ਕੀਤਾ। ਆਰਥਿਕ ਗਲਿਆਰੇ ਦਾ ਜ਼ਿਆਦਾਤਰ ਹਿੱਸਾ ਗਿਲਗਿਤ, ਬਲੋਚਿਸਤਾਨ 'ਚੋਂ ਹੋ ਕੇ ਲੰਘੇਗਾ। ਬਲੋਚ ਵਰਕਰਾਂ ਨੇ ਨਵਾਜ਼ ਸ਼ਰੀਫ਼ ਅਤੇ ਪਾਕਿਸਤਾਨ ਦੇ ਖ਼ਿਲਾਫ਼ ਨਆਰੇਬਾਜ਼ੀ ਕੀਤੀ ਅਤੇ ਪੋਸਟਰਾਂ ਨੂੰ ਅੱਗ ਲਗਾਈ। ਬਲੋਚ ਨੇਤਾ ਦੁਨੀਆ ਭਰ 'ਚ ਲੰਡਨ, ਆਸਟ੍ਰੇਲੀਆ, ਦੱਖਣੀ ਕੋਰੀਆ, ਜਰਮਨੀ, ਨਿਊਯਾਰਕ 'ਚ ਪ੍ਰਦਰਸ਼ਨ ਕਰ ਕੇ ਆਜ਼ਾਦੀ ਦੀ ਮੰਗ ਕਰ ਰਹੇ ਹਨ।
ਬਲੋਚਿਸਤਾਨ ਦੇ ਲੋਕਾਂ ਦਾ ਦੋਸ਼ ਹੈ ਕਿ ਪਾਕਿਸਤਾਨ ਇੱਕ ਅੱਤਵਾਦੀ ਦੇਸ਼ ਹੈ ਅਤੇ ਉਹ ਬਲੋਚਿਸਤਾਨ ਦੇ ਲੋਕਾਂ ਨੂੰ ਸ਼ਾਂਤੀ ਨਾਲ ਨਹੀਂ ਰਹਿਣ ਦੇਣਾ ਚਾਹੁੰਦਾ। ਬਲੋਚਿਸਤਾਨ 'ਚ ਲੰਬੇ ਸਮੇਂ ਤੋਂ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਉੱਠ ਰਹੀ ਹੈ। ਪਾਕਿਸਤਾਨ ਨੇ ਤਕਰੀਬਨ 69 ਸਾਲ ਪਹਿਲਾਂ ਬਲੋਚਿਸਤਾਨ 'ਤੇ ਆਪਣਾ ਕਬਜ਼ਾ ਕਰ ਲਿਆ ਸੀ, ਉਦੋਂ ਤੋਂ ਬਲੋਚਿਸਤਾਨ ਪਾਕਿ ਤੋਂ ਆਜ਼ਾਦ ਹੋਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਸੰਘਰਸ਼ 'ਚ ਹੁਣ ਤਕ 50,000 ਤੋਂ ਵਧ ਬਲੋਚ ਨਾਗਰਿਕ ਮਾਰੇ ਜਾ ਚੁੱਕੇ ਹਨ।