1...ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ਨੇ ਕਿਹਾ ਕਿ ਅਗਲੇ ਹਫਤੇ ਇਸਲਾਮਾਬਾਦ 'ਚ ਉਨ੍ਹਾਂ ਦੀ ਪਾਰਟੀ ਦੇ ਬੰਦ ਦੇ ਸੱਦੇ ਦੇ ਨਤੀਜੇ ਵਜੋਂ ਦੇਸ਼ ਅੰਦਰ ਕੋਈ 'ਤੀਸਰੀ ਤਾਕਤ' ਕਦਮ ਰੱਖਦੀ ਹੈ ਤਾਂ ਇਸ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਜ਼ਿੰਮੇਵਾਰ ਹੋਣਗੇ। ਇਮਰਾਨ ਨੇ ਕਿਹਾ,''ਜੇਕਰ ਲੋਕਤੰਤਰ ਪਟੜੀ ਤੋਂ ਉੱਤਰਦਾ ਹੈ ਤਾਂ ਸਿਰਫ ਇੱਕ ਹੀ ਵਿਅਕਤੀ ਜ਼ਿੰਮੇਵਾਰ ਹੋਵੇਗਾ।''


2….ਲਾਹੌਰ ਦੇ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਬੀਕਨਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਤੇ ਖਰਾਬ ਭਾਸ਼ਾ ਦੱਸਣ ਵਾਲੇ ਫੈਸਲਾ ਤੋਂ ਸਕੂਲ ਪ੍ਰਬੰਧਕ ਮੁੱਕਰ ਗਏ। ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਸ਼ਾ ਉੱਤੇ ਨਹੀਂ, ਸਗੋਂ ਗਾਲ੍ਹਾਂ ਕੱਢਣ ਉਤੇ ਪਾਬੰਦੀ ਲਾਈ ਸੀ।

3….ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਹਿਰੀਨ ਵਿੱਚ ਆਪਣਾ ਤਿੰਨ ਦਿਨਾਂ ਦੌਰਾ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਸ਼ੁਰੂ ਕੀਤਾ। ਉਨ੍ਹਾਂ ਕਿਹਾ ਅੱਤਵਾਦ ਵਿਸ਼ਵ ਪੱਧਰੀ ਸਮੱਸਿਆ ਹੈ ਤੇ ਇਸ ਨਾਲ ਨਜਿੱਠਣ ਲਈ ਅੰਤਰਾਸ਼ਟਰੀ ਭਾਈਚਾਰੇ ਨੂੰ ਇਕਜੁੱਟ ਹੋਣਾ ਪਵੇਗਾ

4....ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਟੂਰ ਬੱਸ ਟਰੱਕ ਨਾਲ ਟਕਰਾ ਗਈ। ਬੀਬੀਸੀ ਦੀ ਖਬਰ ਮੁਤਾਬਕ ਇਸ ਹਾਦਸੇ ਵਿੱਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਜਦਕਿ 31 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

5….ਕੁਰਦ ਸੈਨਾ ਨੇ ਇਰਾਕ ਦੇ ਮੋਸੂਲ ਨੇੜੇ ਬਾਸ਼ਿਕਾ ਸ਼ਹਿਰ ਨੂੰ ਆਈ.ਐਸ. ਤੋਂ ਛੁਡਵਾਉਣ ਲਈ ਤਾਜ਼ਾ ਹਮਲੇ ਕੀਤੇ ਹਨ। ਐਤਵਾਰ ਨੂੰ ਆਈ.ਐਸ. ਵਿਰੁੱਧ ਛਿੜੇ ਇਸ ਅਭਿਆਨ ਵਿੱਚ ਤੁਰਕੀ ਵੀ ਸ਼ਾਮਲ ਹੋ ਗਿਆ। ਜਦਕਿ ਪਹਿਲਾਂ ਇਰਾਕੀ ਪੀ.ਐਮ. ਨੇ ਤੁਰਕੀ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ।

6…4 ਸਾਲ ਦੀ ਰੂਸੀ ਬੱਚੀ ਨੇ ਇੰਟਰਨੈੱਟ ਤੇ ਖਲਬਲੀ ਮਚਾ ਦਿੱਤੀ ਹੈ। ਦਰਅਸਲ ਇੱਕ ਟੈਲੰਟ ਸ਼ੋਅ ਵਿੱਚ ਆਈ ਇਹ ਬੱਚੀ 7 ਭਾਸ਼ਾਵਾਂ ਬੋਲ ਲੈਂਦੀ ਹੈ ਜਿਸ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।