ਲਾਹੌਰ : ਇੱਥੋਂ ਦੇ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਬੀਕਨਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਤੇ ਖਰਾਬ ਭਾਸ਼ਾ ਦੱਸਣ ਵਾਲਾ ਫੈਸਲਾ ਤੋਂ ਸਕੂਲ ਪ੍ਰਬੰਧਕ ਮੁੱਕਰ ਗਏ। ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਸ਼ਾ ਉਤੇ ਨਹੀਂ, ਸਗੋਂ ਗਾਲ੍ਹਾਂ ਕੱਢਣ ਉਤੇ ਪਾਬੰਦੀ ਲਾਈ ਸੀ।
ਸਕੂਲ ਦੇ ਫੈਸਲੇ ਦੇ ਖਿਲਾਫ ਲਾਹੌਰ ਤੇ ਸਾਹੀਵਾਲ ਵਿੱਚ ਪੰਜਾਬੀ ਭਾਸ਼ਾ ਪ੍ਰੇਮੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਸਕੂਲ ਪ੍ਰਬੰਧਕਾਂ ਨੇ ਆਪਣਾ ਫੈਸਲਾ ਬਦਲ ਲਿਆ।


ਸਕੂਲ ਸਮੂਹ ਦੇ ਪ੍ਰਬੰਧਕਾਂ ਨੇ ਸਫ਼ਾਈ ਵਿੱਚ ਆਖਿਆ ਹੈ ਕਿ ਸਾਹੀਵਾਲ ਬਰਾਂਚ ਦੇ ਹੈੱਡਮਾਸਟਰ ਨੇ ਸਕੂਲ ਕੈਂਪਸ ਵਿੱਚ ਕੁਝ ਵਿਦਿਆਰਥੀਆਂ ਨੂੰ ਆਪਸ ਵਿੱਚ ਪੰਜਾਬੀ ਭਾਸ਼ਾ ਵਿੱਚ ਗਾਲ੍ਹਾਂ ਕੱਢਦਿਆਂ ਸੁਣਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਸਰਕੁਲਰ ਜਾਰੀ ਕਰਦਿਆਂ ਸਕੂਲ ਦੇ ਅੰਦਰ, ਬਾਹਰ ਅਤੇ ਘਰਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਗਾਲ੍ਹਾਂ ਤੇ ਭੈੜੀ ਸ਼ਬਦਾਵਲੀ ਵਰਤਣ ’ਤੇ ਪਾਬੰਦੀ ਲਾਈ ਸੀ।