1….ਸੀਰੀਆ ਵਿੱਚ ਆਈ.ਐਸ. ਦੇ ਖਾਤਮੇ ਲਈ ਹੋ ਰਹੇ ਹਮਲਿਆਂ ਦਾ ਨਿਸ਼ਾਨਾ ਬੇਕਸੂਰ ਲੋਕ ਬਣ ਰਹੇ ਹਨ। ਸੀਰੀਆ ਦੇ ਇਦਲਿਬ ਸ਼ਹਿਰ 'ਚ ਹੋਏ ਹਵਾਈ ਹਮਲੇ ਦੌਰਾਨ 22 ਸਕੂਲੀ ਬੱਚਿਆਂ ਸਮੇਤ 28 ਲੋਕ ਮਾਰੇ ਗਏ। ਬੰਬ ਡਿੱਗਣ ਨਾਲ ਸਕੂਲ ਦੀ ਇਮਾਰਤ ਤਬਾਹ ਹੋ ਗਈ। ਇਸ ਦੇ ਇਲਾਵਾ ਹਮਲੇ ਦੌਰਾਨ ਜ਼ਖਮੀ ਹੋਏ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੀਰੀਆ ਦੀ ਸਰਕਾਰ ਰੂਸ ਨਾਲ ਮਿਲ ਕੇ ਇੱਥੇ ਆਈ.ਐਸ. ਦੇ ਖਾਤਮੇ ਲਈ ਹਮਲੇ ਕਰਵਾ ਰਹੀ ਹੈ।
2…ਛੇ ਤਗਮਾ ਜੇਤੂਆਂ ਸਮੇਤ 9 ਅਥਲੀਟਾਂ ਨੂੰ ਡੋਪਿੰਗ ਟੈਸਟ ਵਿੱਚ ਫੇਲ ਹੋਣ ਮਗਰੋਂ 2008 ਦੇ ਬੀਜਿੰਗ ਓਲੰਪਿਕ ਵਿੱਚ ਅਯੋਗ ਠਹਿਰਾ ਦਿੱਤਾ ਗਿਆ। ਅੰਤਰਾਸ਼ਟਰੀ ਓਲੰਪਿਕ ਕਮੇਟੀ ਨੇ ਆਪਣੇ ਫੈਸਲੇ ਵਿੱਚ ਅਥਲੀਟਾਂ 'ਤੇ ਤਾਜ਼ਾ ਬੈਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੀ ਮੁੜ ਜਾਂਚ 'ਚ ਨਮੂਨੇ ਪਾਜ਼ੇਟਿਵ ਪਾਏ ਗਏ।
3….ਇਟਲੀ ਦੀ ਰਾਜਧਾਨੀ ਰੋਮ ਸਣੇ ਮੱਧਵਰਤੀ ਖੇਤਰ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਭੂਚਾਲ ਦੇ ਝਟਕਿਆਂ ਦੇ ਤੀਬਰਤਾ 5.4 ਤੇ 5.9 ਮਾਪੀ ਗਈ।
4…ਭਾਰਤ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ 24 ਭਾਰਤੀ ਗਵਾਹਾਂ ਨੂੰ ਪਾਕਿ ਅਦਾਲਤ 'ਚ ਗਵਾਹੀ ਲਈ ਭੇਜਣ ਦੀ ਪਾਕਿਸਤਾਨ ਦੀ ਅਪੀਲ ਤੇ ਕਈ ਵਾਰ ਯਾਦ ਦਵਾਉਣ ਦਾ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ। ਪਾਕਿਸਤਾਨੀ ਅਦਾਲਤ ਵਿੱਚ ਕਿਹਾ ਗਿਆ ਕਿ ਅਸੀਂ ਹਾਲੇ ਵੀ ਭਾਰਤ ਦਾ ਜਵਾਬ ਉਡੀਕ ਰਹੇ ਹਾਂ।
5….ਲੀਬੀਆ ਦੇ ਸਮੁੰਦਰੀ ਤੱਟ ਕੋਲ ਇੱਕ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋਣ ਕਾਰਨ 29 ਸ਼ਰਨਾਰਥੀਆਂ ਦੀ ਮੌਤ ਹੋ ਗਈ। ਇਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
6….ਕਿਊਬਾ ਦੇ ਨਾਲ ਸਬੰਧ ਬਹਾਲ ਕਰਨ ਮਗਰੋਂ ਉਸ 'ਤੇ ਲੱਗੀਆਂ ਰੋਕਾਂ ਨੂੰ ਹਟਾਉਣ ਸਬੰਧੀ ਸੰਯੁਕਤ ਰਾਸ਼ਟਰ ਵਿੱਚ ਹੋਈ ਵੋਟਿੰਗ ਤੋਂ ਪਹਿਲੀ ਵਾਰ ਅਮਰੀਕਾ ਗੈਰ-ਹਾਜ਼ਰ ਰਿਹਾ। ਇਸ ਕਾਰਨ 191 ਵੋਟ ਪਾਏ ਗਏ ਤੇ 25ਵੀਂ ਵਾਰ ਸਾਲਾਨਾ ਪੇਸ਼ਕਸ਼ ਨੂੰ ਮਨਜ਼ੂਰੀ ਮਿਲੀ। ਅਮਰੀਕਾ ਤੇ ਇਸਰਾਇਲ 193 ਮੈਂਬਰਾਂ ਦੇ ਮੰਚ ਤੋਂ ਨਦਾਰਦ ਰਹੇ।