ਇਸਲਾਮਾਬਾਦ 32 ਸਾਲ ਪਹਿਲਾਂ ਨੈਸ਼ਨਲ ਜੀਓਗ੍ਰਾਫਿਕ ਦੀ ਇੱਕ ਫੋਟੋ ਦੇ ਚੱਲਦੇ ਅਫਗਾਨਿਸਤਾਨ ਦੀ ਜੰਗ ਦੀ ਮੋਨਾਲੀਜ਼ਾ ਕਹੀ ਜਾਣ ਵਾਲੀ ਸ਼ਰਬਤ ਬੀਬੀ ਨੂੰ ਬੁੱਧਵਾਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕਰ ਲਿਆ ਹੈ।
ਪਾਕਿਸਸਤਾਨ ਦੀ ਫੈਡਰਲ ਇੰਨਵੈਸਟੀਗੇਸ਼ਨ ਏਜੰਸੀ ਨੇ ਬੀਬੀ ਨੂੰ ਪੇਸ਼ਾਵਰ ਤੋਂ ਗ੍ਰਿਫਤਾਰ ਕੀਤਾ। ਪਾਕਿ ਅਖਬਾਰ ਡਾਨ ਮੁਤਾਬਕ ਬੀਬੀ ਖਿਲਾਫ ਇਲਜ਼ਾਮ ਹੈ ਕਿ ਉਨ੍ਹਾਂ ਨੇ ਕੌਮੀ ਪਛਾਣ ਪੱਤਰ ਬਣਾਉਣ ਦੀ ਕੰਪਿਊਟਰਾਈਜ਼ਡ ਪ੍ਰੋਸੈੱਸ ਵਿੱਚ ਜਾਅਲਸਾਜ਼ੀ ਕੀਤੀ ਹੈ। ਬੀਬੀ ਕੋਲ ਪਾਕਿਸਤਾਨ ਤੇ ਅਫਗਾਨਿਸਤਾਨ ਦੋਵਾਂ ਦੀ ਨਾਗਰਿਕਤਾ ਹੈ।
1984 ਵਿੱਚ ਪੇਸ਼ਾਵਰ ਦੇ ਇੱਕ ਰਫਿਊਜ਼ੀ ਕੈਂਪ ਤੋਂ ਨੈਸ਼ਨਲ ਜੀਓਗ੍ਰਾਫਿਕ ਦੇ ਫੋਟੋਗ੍ਰਾਫਰ ਸਟੀਵ ਮੈਕਰੀ ਨੇ ਬੀਬੀ ਦੀ ਤਸਵੀਰ ਲਈ ਸੀ। ਇਹ ਫੋਟੋ ਜੂਨ 1985 ਦੇ ਮੈਗਜ਼ੀਨ ਦੇ ਕਵਰ ਪੇਜ਼ 'ਤੇ ਛਪੀ ਸੀ। ਬੀਬੀ ਉਸ ਵੇਲੇ 12 ਸਾਲ ਦੀ ਸੀ। ਮੈਗਜ਼ੀਨ ਨੇ ਬਾਅਦ ਵਿੱਚ ਉਨ੍ਹਾਂ 'ਤੇ ਡਾਕੂਮੈਂਟਰੀ ਬਣਾਈ ਸੀ। ਫੋਟੋ ਤੇ ਡਾਕੂਮੈਂਟਰੀ ਕਰਕੇ ਉਨ੍ਹਾਂ ਨੂੰ ਅਫਗਾਨ ਵਾਰ ਦੀ ਮੋਨਾਲੀਜ਼ਾ ਕਿਹਾ ਜਾਣ ਲੱਗਾ।