ਇਸਲਾਮਾਬਾਦ: ਭਾਰਤ ਦੀ ਪਰਮਾਣੂ ਤਾਕਤ ਬਾਰੇ ਪਾਕਿਸਤਾਨ ਨੇ ਅਹਿਮ ਖ਼ੁਲਾਸਾ ਕੀਤਾ ਹੈ। ਪਾਕਿਸਤਾਨ ਅਨੁਸਾਰ ਭਾਰਤ ਕੋਲ ਇੰਨਾ ਜ਼ਿਆਦਾ ਮਟਰੀਅਲ ਤੇ ਸਮਰੱਥਾ ਹੈ ਕਿ ਉਹ 356 ਤੋਂ 492 ਪਰਮਾਣੂ ਬੰਬ ਬਣਾ ਸਕਦਾ ਹੈ।
ਪਾਕਿਸਤਾਨ ਦੇ ਇੱਕ ਥਿੰਕ ਟੈਂਕ ਨੇ ਖੋਜ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। 'ਇੰਡੀਅਨ ਅਨ-ਸੇਫ਼ ਗਾਰਡ ਨਿਊਕਲੀਅਰ ਪ੍ਰੋਗਰਾਮ' ਦੇ ਨਾਮ ਵਾਲੀ ਇਹ ਸਟੱਡੀ ਸਟ੍ਰੈਜਿਕ ਸਟੱਡੀ ਇਸਲਾਮਾਬਾਦ (ਆਈ.ਐਸ.ਐਸ.ਆਈ.) ਨੇ ਜਾਰੀ ਕੀਤੀ ਹੈ।
ਪਾਕਿਸਤਾਨੀ ਥਿੰਕ ਟੈਂਕ ਅਨੁਸਾਰ ਭਾਰਤੀ ਦੀ ਪਰਮਾਣੂ ਤਾਕਤ ਸਬੰਧੀ ਉਨ੍ਹਾਂ ਦੀ ਜਾਣਕਾਰੀ ਪੂਰੀ ਤਰ੍ਹਾਂ ਪੁਖ਼ਤਾ ਹੈ। ਇਹ ਸਟੱਡੀ ਰਿਪੋਰਟ ਪਰਮਾਣੂ ਖੋਜ ਵਿਦਿਆਰਥੀ ਅਦੀਲਾ ਆਜ਼ਮ, ਅਹਿਮਦ ਖ਼ਾਨ, ਮੁਹੰਮਦ ਅਲੀ ਤੇ ਸਮੀਰ ਖ਼ਾਨ ਨੇ ਤਿਆਰ ਕੀਤੀ ਹੈ। ਪਾਕਿਸਤਾਨੀ ਥਿੰਕ ਟੈਂਕ ਅਨੁਸਾਰ ਸਟੱਡੀ ਦਾ ਮਕਸਦ ਭਾਰਤ ਦੇ ਜਟਿਲ ਨਿਊਕਲੀਅਰ ਪ੍ਰੋਗਰਾਮ ਦੀ ਸਹੀ ਹਿਸਟਰੀ, ਸਾਈਜ਼ ਤੇ ਸਮਰੱਥਾ ਨੂੰ ਆਂਕਣਾ ਸੀ।
ਥਿੰਕ ਟੈਂਕ ਅਨੁਸਾਰ ਭਾਰਤ ਨੇ ਇਹ ਜਾਣਕਾਰੀ ਐਨ.ਪੀ.ਟੀ. ਤੋਂ ਬਾਹਰ ਰੱਖੀ ਹੈ। ਇਸ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਡੈਵਲਪਿੰਗ ਕੰਟਰੀਜ਼ ਤੇ ਗੈਰ ਐਨ.ਪੀ.ਟੀ. ਦੇਸ਼ਾਂ ਵਿੱਚ ਭਾਰਤ ਕੋਲ ਸਭ ਤੋਂ ਪੁਰਾਣਾ ਤੇ ਅਣਸੇਫ਼ ਪਰਮਾਣੂ ਪ੍ਰੋਗਰਾਮ ਹੈ।
p
ਪਾਕਿਸਤਾਨ ਐਟੋਮਿਕ ਐਨਰਜੀ ਕਮਿਸ਼ਨ ਦੇ ਚੇਅਰਮੈਨ ਰਹੇ ਅਨਸਾਰ ਪਰਵੇਜ਼ ਨੇ ਆਖਿਆ ਕਿ ਇਹ ਖੋਜ ਅਣਅਧਿਕਾਰਤ, ਰਿਸਰਚ, ਸਕਾਲਰ ਤੇ ਵਿਦਿਆਰਥੀਆਂ ਲਈ ਭਾਰਤ ਦੀ ਗੈਰ-ਨਿਊਕਲੀਅਰ ਹਥਿਆਰਾਂ ਦੀ ਸਮਰੱਥਾ ਨੂੰ ਸਮਝਾਉਣ ਵਿੱਚ ਮਦਦਗਾਰ ਹੋਵੇਗੀ।