ਅੰਤਰਰਾਸ਼ਟਰੀ ਖਬਰਾਂ ਦੋ ਮਿੰਟਾਂ 'ਚ
ਏਬੀਪੀ ਸਾਂਝਾ | 01 Oct 2016 12:44 PM (IST)
1…..ਸਰਹੱਦ ਨਾਲ ਲਗਦੇ ਪਾਕਿਸਤਾਨ ਦੇ ਪਿੰਡਾਂ ਨੂੰ ਵੀ ਖਾਲ੍ਹੀ ਕਰਵਾਇਆ ਗਿਆ ਹੈ। ਕੈਬਿਨੇਟ ਦੀ ਮੀਟਿੰਗ 'ਚ ਪਾਕਿਸਤਾਨੀ ਪੀਐਮ ਨੇ ਕਿਹਾ ਹੈ ਕਿ ਉਹ ਹਰ ਨਾਗਰਿਕ ਦੀ ਦੇਸ਼ ਦੀ ਰੱਖਿਆ ਲਈ ਤਿਆਰ ਹੈ ਜਦਕਿ ਪਾਕਿਸਤਾਨ ਨੇ ਫਿਰ ਭਾਰਤ ਦੀ ਸਰਜੀਕਲ ਸਟ੍ਰਾਇਕ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ। 2……ਪਾਕਿਸਤਾਨ ਨੇ ਇਸ ਸਾਲ ਨਵੰਬਰ 'ਚ ਹੋਣ ਵਾਲੇ ਸਾਰਕ ਸੰਮੇਲਨ ਨੂੰ ਰੱਦ ਕਰਨ ਦਾ ਅਧਿਕਾਰਤ ਐਲਾਨ ਕਰ ਦਿਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੇ ਸਾਰਕ ਸੰਮੇਲਨ 'ਚ ਸ਼ਾਮਲ ਨਾ ਕੇ ਇਸਦੀ ਪ੍ਰਕ੍ਰਿਆ 'ਚ ਅੜਿਕਾ ਪਾਇਆ ਹੈ ਜਿਸਦੀ ਪਾਕਿਸਤਾਨ ਨਿੰਦਾ ਕਰਦਾ ਹੈ। 3…..ਅਮਰੀਕਾ ਨੇ ਕਿਹਾ ਹੈ ਕਿ ਚੀਨ ਆਪਣੇ ਫਾਇਦੇ ਲਈ ਕੁੱਝ ਸਿਧਾਤਾਂ ਨੂੰ ਚੁਣੇ ਤੇ ਕੁਝ ਨੂੰ ਨਹੀਂ, ਅਜਿਹਾ ਨਹੀਂ ਹੋ ਸਕਦਾ। ਅਮਰੀਕਾ ਦੇ ਰੱਖਿਆ ਮੰਤਰੀ ਐਸ਼ਟਨ ਕਾਰਟਰ ਨੇ ਕਿਹਾ ਕਿ ਅਮਰੀਕਾ ਨੂੰ ਚੀਨ ਦੀਆਂ ਸੰਮੁਦਰੀ ਸਰਗਰਮੀਆਂ ਸਮੇਤ ਹੁਣ ਦੀਆਂ ਗਤੀਵਿਧੀਆਂ ਨੂੰ ਲੈ ਕੇ ਵੱਡੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਸਿਧਾਂਤ ਹਰ ਦੇਸ਼ ‘ਤੇ ਬਰਾਬਰ ਲਾਗੂ ਕਰਨ ਲਈ ਹੁੰਦੇ ਹਨ। 4…. ਪਾਕਿਸਤਾਨ ਦੇ ਪਰਮਾਣੂ ਹਥਿਆਰ ਜਿਹਾਦੀਆਂ ਦੇ ਹੱਥਾਂ ‘ਚ ਜਾਣ ਦਾ ਖਦਸ਼ਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬੇਹੱਦ ਖਤਰਨਾਕ ਹੋਵੇਗਾ। ਦ ਵਸ਼ਿੰਗਟਨ ਫ੍ਰੀ ਬੀਕਾਨ’ ਵੈੱਬਸਾਈਟ ‘ਤੇ ਜਾਰੀ ਆਡੀਓ ‘ਚ ਹਿਲੇਰੀ ਕਲਿੰਟਨ ਦੇ ਹਵਾਲੇ ਨਾਲ ਖਬਰ ‘ਚ ਕਿਹਾ ਗਿਆ ਹੈ, “ਪਰ ਸਾਨੂੰ ਖਦਸ਼ਾ ਹੈ ਕਿ ਉੱਥੇ ਇੱਕ ਤਖਤਾਪਲਟ ਹੋ ਸਕਦਾ ਹੈ ਤੇ ਜਿਹਾਦੀ ਸਰਕਾਰ ਅਤੇ ਪਰਮਾਣੂ ਹਥਿਆਰਾਂ ‘ਤੇ ਕਬਜਾ ਕਰ ਸਕਦੇ ਹਨ। 5…..ਸੰਯੁਕਤ ਰਾਸ਼ਟਰ ਨੇ ਸਰਜੀਕਲ ਸਟ੍ਰਾਇਕ ਦੇ ਦਾਅਵਿਆਂ 'ਤੇ ਸਵਾਲ ਚੁੱਕਿਆ ਹੈ। ਮਹਾ ਸਕੱਤਰ ਬਾਨ ਕੀ ਮੂਨ ਦੇ ਬੁਲਾਰੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਦਲ ਨੂੰ ਭਾਰਤ ਪਾਕਿਸਤਾਨ ਕੰਟਰੋਲ ਰੇਖਾ 'ਤੇ ਕੋਈ ਗੋਲੀਬਾਰੀ ਸਿੱਧੇ ਤੌਰ ਤੇ ਨਹੀਂ ਵੇਖੀ। 6…..ਜਰਮਨ ਪੁਲਿਸ ਨੇ ਬੰਬ ਬਣਾਉਣ ਦਾ ਸਮਾਨ ਰੱਖਣ ਦੇ ਇਲਜ਼ਾਮ 'ਚ 4 ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਬਾਰਡਰ ਤੋਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।