ਨਵੀਂ ਦਿੱਲੀ: ਇਰਾਨ (Iran News) ਦੇ ਸਰਕਾਰੀ ਟੀਵੀ ਨੇ ਅੱਜ ਅਜਿਹੀ ਖ਼ਬਰ ਪ੍ਰਸਾਰਿਤ ਕੀਤੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਰਾਨ ਦੇ ਸਰਕਾਰੀ ਟੀਵੀ ਨੇ ਆਪਣੀ ਖ਼ਬਰ 'ਚ ਦਿਖਾਇਆ ਕਿ ਇੱਕ ਪਹਾੜ ਦੇ ਹੇਠਾਂ ਇੱਕ ਸੁਰੰਗ ਹੈ ਤੇ ਇਸ ਸੁਰੰਗ 'ਚ ਇੱਕ ਕਤਾਰ 'ਚ ਢੇਰ ਸਾਰੇ ਡ੍ਰੋਨ (Underground Drone Base) ਰੱਖੇ ਗਏ ਹਨ। ਇੰਨਾ ਹੀ ਨਹੀਂ, ਇਰਾਨੀ ਫ਼ੌਜ ਦੇ ਇਹ ਘਾਤਕ ਡ੍ਰੋਨ ਮਿਜ਼ਾਈਲਾਂ ਨਾਲ ਲੈਸ ਨਜ਼ਰ ਆਏ। ਮੰਨਿਆ ਜਾ ਰਿਹਾ ਹੈ ਕਿ ਇਰਾਨ ਦੀ ਫ਼ੌਜ ਨੇ ਪੱਛਮੀ ਦੇਸ਼ਾਂ ਸਮੇਤ ਦੁਨੀਆ ਨੂੰ ਆਪਣੀ ਤਾਕਤ ਦਿਖਾਉਣ ਲਈ ਜਾਣਬੁੱਝ ਕੇ ਮਿਜ਼ਾਈਲਾਂ ਨਾਲ ਲੈੱਸ ਇਨ੍ਹਾਂ ਡ੍ਰੋਨਾਂ ਦੀਆਂ ਫ਼ੋਟੋਆਂ ਨੂੰ ਉਜਾਗਰ ਕੀਤਾ ਹੈ। ਇਰਾਨ ਮੀਡੀਆ ਰਾਹੀਂ ਡ੍ਰੋਨਾਂ ਦੀ ਖੇਪ ਦਿਖਾ ਕੇ ਆਪਣੀ ਫ਼ੌਜੀ ਤਾਕਤ ਦਿਖਾਉਣਾ ਚਾਹੁੰਦਾ ਹੈ। ਇਰਾਨ ਦੀ ਫ਼ੌਜ ਨੇ ਇਸ ਅੰਡਰ ਗਰਾਊਂਡ ਡ੍ਰੋਨ ਬੇਸ ਬਾਰੇ ਕੁਝ ਜਾਣਕਾਰੀ ਦਿੱਤੀ ਹੈ ਪਰ ਇਸ ਦੇ ਟਿਕਾਣੇ ਦਾ ਖੁਲਾਸਾ ਨਹੀਂ ਕੀਤਾ ਹੈ। ਇਰਾਨੀ ਮੀਡੀਆ ਮੁਤਾਬਕ ਪਹਾੜ ਦੇ ਹੇਠਾਂ ਬਣੀਆਂ ਇਨ੍ਹਾਂ ਸੁਰੰਗਾਂ 'ਚ ਘੱਟੋ-ਘੱਟ 10 ਡਰੋਨ ਰੱਖੇ ਗਏ ਹਨ। ਇਰਾਨ ਵੱਲੋਂ ਜਾਰੀ ਕੀਤੀ ਗਈ ਉਸ ਦੀ ਫ਼ੋਟੋ ਨੂੰ ਦੇਖ ਕੇ ਖਾੜੀ ਦੇਸ਼ਾਂ 'ਚ ਤਰਥੱਲੀ ਮੱਚ ਗਈ ਹੈ। ਇਰਾਨੀ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਜਾਗਰੋਸ ਪਹਾੜ ਦੇ ਅੰਦਰ ਬਣੀਆਂ ਇਨ੍ਹਾਂ ਸੁਰੰਗਾਂ 'ਚ ਅਬਾਬਿਲ-5 ਵਰਗੇ ਘਾਤਕ ਡਰੋਨ ਰੱਖੇ ਗਏ ਹਨ ਤੇ ਇਨ੍ਹਾਂ 'ਚ QAM-5 ਵਰਗੀਆਂ ਨਾਕਾਮ ਮਿਜ਼ਾਈਲਾਂ ਲਗਾਈਆਂ ਗਈਆਂ ਹਨ। ਦੱਸ ਦੇਈਏ ਕਿ QAM-5 ਮਿਜ਼ਾਈਲ ਇਰਾਨ ਨੇ ਖੁਦ ਬਣਾਈ ਹੈ ਤੇ ਇਹ ਮਿਜ਼ਾਈਲ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਹੈ। ਇਹ ਇਰਾਨੀ ਮਿਜ਼ਾਈਲ ਅਮਰੀਕਾ ਦੀ ਹੈਲਫਾਇਰ ਮਿਜ਼ਾਈਲ ਜਿੰਨੀ ਹੀ ਖਤਰਨਾਕ ਹੈ। ਡ੍ਰੋਨ ਫਲੀਟ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਈਰਾਨੀ ਫ਼ੌਜ ਦੇ ਕਮਾਂਡਰ ਮੇਜਰ ਜਨਰਲ ਅਬਦੁੱਲਾਰਹੀਮ ਮੌਸਾਵੀ ਨੇ ਕਿਹਾ ਕਿ ਈਰਾਨ ਦੀ ਫ਼ੌਜ ਖੇਤਰ ਦੀ ਸਭ ਤੋਂ ਮਜ਼ਬੂਤ ਫ਼ੌਜ ਹੈ। ਮੇਜਰ ਜਨਰਲ ਨੇ ਕਿਹਾ ਕਿ ਈਰਾਨੀ ਫ਼ੌਜ ਦੇ ਡਰੋਨ ਕਿਸੇ ਵੀ ਸਥਿਤੀ 'ਚ ਦੁਸ਼ਮਣ 'ਤੇ ਤੁਰੰਤ ਜਵਾਬੀ ਹਮਲਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਡ੍ਰੋਨ ਨੂੰ ਲਗਾਤਾਰ ਅਪਡੇਟ ਕਰ ਰਹੇ ਹਾਂ। ਜਾਣਕਾਰੀ ਦਿੰਦੇ ਹੋਏ ਈਰਾਨ ਦੇ ਸਰਕਾਰੀ ਮੀਡੀਆ ਦੇ ਇੱਕ ਟੀਵੀ ਪੱਤਰਕਾਰ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਨੂੰ ਇਰਾਨ ਦੇ ਕਰਮੇਨਸ਼ਾਹ ਤੋਂ 45 ਮਿੰਟ ਦੀ ਇੱਕ ਹੈਲੀਕਾਪਟਰ ਉਡਾਣ ਰਾਹੀਂ ਇੱਕ ਗੁਪਤ ਸੁਰੰਗ 'ਚ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਪੂਰੇ ਸਫਰ ਦੌਰਾਨ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਗਈ ਸੀ ਤਾਂ ਜੋ ਉਹ ਰਸਤਾ ਨਾ ਦੇਖ ਸਕੇ ਅਤੇ ਜਦੋਂ ਉਹ ਗੁਪਤ ਅੱਡੇ 'ਤੇ ਪਹੁੰਚਿਆ ਤਾਂ ਉਸ ਦੀਆਂ ਅੱਖਾਂ ਖੋਲ੍ਹੀਆਂ ਗਈਆਂ। ਈਰਾਨੀ ਮੀਡੀਆ ਤੋਂ ਸਾਹਮਣੇ ਆਈਆਂ ਗੁਪਤ ਬੇਸ ਦੀਆਂ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਡ੍ਰੋਨ ਸੁਰੰਗ 'ਚ ਲਾਈਨ ਵਿੱਚ ਖੜ੍ਹੇ ਹਨ। ਇਹ ਸੁਰੰਗ ਕਈ ਕਿਲੋਮੀਟਰ ਲੰਬੀ ਲੱਗ ਰਹੀ ਹੈ। ਇਹ ਸੁਰੰਗ ਨਾ ਸਿਰਫ਼ ਲੰਬਾਈ 'ਚ ਲੰਬੀ ਹੈ, ਸਗੋਂ ਇਹ ਜ਼ਮੀਨ ਤੋਂ ਕਾਫੀ ਹੇਠਾਂ ਵੀ ਹੈ। ਈਰਾਨੀ ਫ਼ੌਜ ਦੇ ਗਾਰਡਾਂ ਨੇ ਇਸੇ ਸੁਰੰਗ 'ਚ ਦੋ ਯੂਨਾਨੀ ਟੈਂਕਰਸ ਨੂੰ ਵੀ ਜ਼ਬਤ ਕੀਤਾ ਸੀ।
ਇਰਾਨ ਨੇ ਦੁਨੀਆ ਨੂੰ ਦਿਖਾਇਆ ਡ੍ਰੋਨ ਦਾ ਅੰਡਰ ਗਰਾਊਂਡ ਬੇਸ, ਮਚੀ ਤਰਥੱਲੀ, ਫ਼ੋਟੋ ਵਾਇਰਲ
ਏਬੀਪੀ ਸਾਂਝਾ | Pankaj | 29 May 2022 01:29 PM (IST)
ਇਰਾਨ ਦੇ ਸਰਕਾਰੀ ਟੀਵੀ ਨੇ ਆਪਣੀ ਖ਼ਬਰ 'ਚ ਦਿਖਾਇਆ ਕਿ ਇੱਕ ਪਹਾੜ ਦੇ ਹੇਠਾਂ ਇੱਕ ਸੁਰੰਗ ਹੈ ਤੇ ਇਸ ਸੁਰੰਗ 'ਚ ਇੱਕ ਕਤਾਰ 'ਚ ਢੇਰ ਸਾਰੇ ਡ੍ਰੋਨ (Underground Drone Base) ਰੱਖੇ ਗਏ ਹਨ।
Underground Drone Base