Stampede in Nigeria: ਨਾਈਜੀਰੀਆ ਦੇ ਇੱਕ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਦੱਖਣੀ-ਪੂਰਬੀ ਨਾਈਜੀਰੀਆ ਦੇ ਸ਼ਹਿਰ (Nigerian City) ਪੋਰਟ ਹਾਰਕੋਰਟ 'ਚ ਸ਼ਨੀਵਾਰ ਨੂੰ ਇਕ ਚਰਚ ਦੇ ਸਮਾਗਮ ਦੌਰਾਨ ਭਗਦੜ ਮਚਣ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਸੀਐਨਐਨ ਨੇ ਪੁਲਿਸ ਅਤੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ਨੀਵਾਰ ਤੜਕੇ ਵਾਪਰੀ ਜਦੋਂ ਚਰਚ 'ਚ ਭੋਜਨ ਕਰਨ ਪਹੁੰਚੇ ਸੈਂਕੜੇ ਲੋਕਾਂ ਨੇ ਗੇਟ ਤੋੜ ਦਿੱਤਾ, ਜਿਸ ਨਾਲ ਭਗਦੜ ਮੱਚ ਗਈ। ਨਾਈਜੀਰੀਆ ਦੇ ਸਿਵਲ ਡਿਫੈਂਸ ਕੋਰ ਦੇ ਇੱਕ ਖੇਤਰੀ ਬੁਲਾਰੇ ਓਲੁਫੇਮੀ ਅਯੋਡੇਲ ਦੇ ਅਨੁਸਾਰ, ਇਹ ਦੁਖਦਾਈ ਘਟਨਾ ਇੱਕ ਸਥਾਨਕ ਪੋਲੋ ਕਲੱਬ ਵਿੱਚ ਵਾਪਰੀ, ਜਿੱਥੇ ਨੇੜਲੇ ਕਿੰਗਜ਼ ਅਸੈਂਬਲੀ ਚਰਚ ਨੇ ਇੱਕ ਤੋਹਫ਼ਾ ਦਾਨ ਮੁਹਿੰਮ (Gift Donation Drive) ਦਾ ਆਯੋਜਨ ਕੀਤਾ ਸੀ।



'ਮਰਨ ਵਾਲਿਆਂ 'ਚ ਜ਼ਿਆਦਾਤਰ ਸਨ ਬੱਚੇ'
ਓਲੁਫੇਮੀ ਅਯੋਡੇਲ ਨੇ ਕਿਹਾ, 'ਗਿਫਟ ਆਈਟਮਾਂ ਵੰਡਣ ਦੀ ਪ੍ਰਕਿਰਿਆ ਦੌਰਾਨ ਭੀੜ ਜ਼ਿਆਦਾ ਹੋਣ ਕਾਰਨ ਭਗਦੜ ਮਚ ਗਈ। ਉਹਨਾਂ ਨੇ ਕਿਹਾ "ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਹਨ,"। ਸੀਐਨਐਨ ਨੇ ਰਾਜ ਪੁਲਿਸ ਦੇ ਬੁਲਾਰੇ (State Police Spokesperson) ਗ੍ਰੇਸ ਵੋਏਂਗਿਕਰੋ ਇਰਿੰਜ-ਕੋਕੋ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਭਗਦੜ ਮੱਚ ਗਈ ਉਦੋਂ ਅਭਿਆਨ ਸ਼ੁਰੂ ਵੀ ਨਹੀਂ ਹੋਇਆ ਸੀ।


'ਭੀੜ ਜ਼ਬਰਦਸਤੀ ਸਮਾਗਮ ਵਾਲੀ ਥਾਂ 'ਤੇ ਹੋਈ ਦਾਖ਼ਲ '
ਵੋਏਂਗੀਕੁਰੋ ਇਰਿੰਜ-ਕੋਕੋ ਨੇ ਕਿਹਾ ਕਿ ਗੇਟ ਬੰਦ ਹੋਣ ਦੇ ਬਾਵਜੂਦ ਭੀੜ ਜ਼ਬਰਦਸਤੀ ਸਥਾਨ (Venue) ਵਿੱਚ ਦਾਖਲ ਹੋਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। Voyengikuro Iringe-Koko ਨੇ ਕਿਹਾ, "31 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ। ਘਟਨਾ ਤੋਂ ਬਾਅਦ ਸੱਤ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Jammu Kashmir Encounter : ਅਨੰਤਨਾਗ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ , ਆਪਰੇਸ਼ਨ ਜਾਰੀ