Russia Ukraine War: ਰੂਸੀ ਫੌਜ ਨੇ ਸ਼ੁੱਕਰਵਾਰ ਨੂੰ ਯੂਕਰੇਨ ਦੇ ਵੱਖਵਾਦੀ-ਨਿਯੰਤਰਿਤ ਪੂਰਬੀ ਸੂਬੇ ਵਿੱਚ ਆਪਣੇ ਕੁਝ ਆਖਰੀ ਗੜ੍ਹਾਂ 'ਤੇ ਭਾਰੀ ਗੋਲੀਬਾਰੀ ਕੀਤੀ। ਇਸ ਗੋਲਾਬਾਰੀ ਦੇ ਦਾਈਰੇ 'ਚ ਇੱਕ ਸ਼ਹਿਰ ਵੀ ਸ਼ਾਮਲ ਸੀ, ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ 1,500 ਲੋਕ ਮਾਰੇ ਗਏ ਹਨ ਅਤੇ 60 ਪ੍ਰਤੀਸ਼ਤ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ। ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਹਥਿਆਰਾਂ ਦੀ ਨਵੀਂ ਖੇਪ ਦੇ ਬਗੈਰ ਯੂਕਰੇਨ ਦੀ ਫੌਜ ਰੂਸ ਨੂੰ ਸਿਵਿਏਰੋਦੋਨੇਤਸਕ ਅਤੇ ਨੇੜਲੇ ਲਿਸਚਾਂਸਕ 'ਤੇ ਕਬਜ਼ਾ ਕਰਨ ਤੋਂ ਨਹੀਂ ਰੋਕ ਸਕੇਗੀ। ਇਹ ਖੇਤਰ ਯੂਕਰੇਨ ਦੇ ਪੂਰੇ ਉਦਯੋਗਿਕ ਖੇਤਰ ਦੋਨਬਾਸ 'ਤੇ ਕਬਜ਼ਾ ਕਰਨ ਦੇ ਰੂਸੀ ਟੀਚੇ ਲਈ ਮਹੱਤਵਪੂਰਨ ਹਨ।


ਇਹ ਸ਼ਹਿਰ ਦੋ ਸੂਬਿਆਂ ਚੋਂ ਇੱਕ ਲੁਹਾਨਸਕ ਵਿੱਚ ਯੂਕਰੇਨੀ ਨਿਯੰਤਰਣ ਅਧੀਨ ਆਉਣ ਵਾਲਾ ਆਖਰੀ ਖੇਤਰ ਹੈ। ਰੂਸੀ ਫ਼ੌਜਾਂ ਨੇ ਹੌਲੀ ਪਰ ਸਥਿਰ ਤਰੱਕੀ ਕੀਤੀ ਕਿਉਂਕਿ ਉਨ੍ਹਾਂ ਨੇ ਬੰਬਾਰੀ ਕੀਤੀ ਅਤੇ ਲਿਸ਼ਾਂਸਕ ਅਤੇ ਸਵੈਰੋਡੋਨੇਟਸਕ ਦੋਵਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।


'ਰੂਸੀ ਹਮਲੇ ਜਾਰੀ ਰੱਖਦੇ ਹਨ'


ਖੇਤਰੀ ਗਵਰਨਰ ਸੇਰਹੀ ਹੈਦਾਈ ਨੇ ਸ਼ੁੱਕਰਵਾਰ ਨੂੰ ਇੱਕ ਟੈਲੀਗ੍ਰਾਮ ਪੋਸਟ ਵਿੱਚ ਲਿਖਿਆ: “ਰੂਸੀ ਰਿਹਾਇਸ਼ੀ ਖੇਤਰਾਂ 'ਤੇ ਹਮਲੇ ਕਰਨੇ ਜਾਰੀ ਰੱਖਦੇ ਹਨ। ਸਿਵਿਰੋਦੋਨੇਤਸਕ ਦੇ ਵਸਨੀਕ ਭੁੱਲ ਗਏ ਹਨ ਕਿ ਆਖਰੀ ਵਾਰ ਕਦੋਂ ਸ਼ਹਿਰ ਘੱਟੋ-ਘੱਟ ਅੱਧੇ ਘੰਟੇ ਲਈ ਚੁੱਪ ਸੀ। ਰੂਸੀ ਗੋਲਾਬਾਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।


ਮੇਅਰ ਓਲੇਕਜ਼ੈਂਡਰ ਸਟ੍ਰੂਕ ਨੇ ਵੀਰਵਾਰ ਦੇਰ ਰਾਤ ਕਿਹਾ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ 'ਤੇ ਹਮਲਾ ਕਰਨ ਤੋਂ ਬਾਅਦ ਤੋਂ ਸਿਵਿਰੋਦੋਨੇਤਸਕ ਵਿੱਚ ਘੱਟੋ-ਘੱਟ 1,500 ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ 12000 ਤੋਂ 13000 ਦੇ ਕਰੀਬ ਲੋਕ ਅਜੇ ਵੀ ਸ਼ਹਿਰ ਵਿੱਚ ਹਨ, ਜਦੋਂ ਕਿ ਜੰਗ ਤੋਂ ਪਹਿਲਾਂ ਇੱਥੇ ਆਬਾਦੀ ਇੱਕ ਲੱਖ ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਹਮਲਿਆਂ ਵਿੱਚ ਸ਼ਹਿਰ ਦੀਆਂ 60 ਫੀਸਦੀ ਰਿਹਾਇਸ਼ੀ ਇਮਾਰਤਾਂ ਤਬਾਹ ਹੋਈਆਂ। ਡੋਨਬਾਸ ਖੇਤਰ ਦੇ ਦੂਜੇ ਪ੍ਰਾਂਤ ਡੋਨੇਟਸਕ ਵਿੱਚ, ਰੂਸੀ-ਸਮਰਥਿਤ ਵੱਖਵਾਦੀਆਂ ਨੇ ਮੁੱਖ ਰੇਲਵੇ ਸਟੇਸ਼ਨ, ਲੀਮਨ ਦੇ ਕੰਟਰੋਲ ਦਾ ਦਾਅਵਾ ਕੀਤਾ ਹੈ। ਇਹ ਯੂਕਰੇਨ ਵਲੋਂ ਨਿਯੰਤਰਿਤ ਦੋ ਵੱਡੇ ਸ਼ਹਿਰਾਂ ਦੇ ਉੱਤਰ ਵਿੱਚ ਹੈ। ਹਾਲਾਂਕਿ ਇਸ ਬਾਰੇ ਯੂਕਰੇਨ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ।


'ਸਾਨੂੰ ਭਾਰੀ ਹਥਿਆਰਾਂ ਦੀ ਲੋੜ ਹੈ'


ਇਸ ਦੌਰਾਨ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਪੱਛਮੀ ਦੇਸ਼ਾਂ ਨੂੰ ਰੂਸੀ ਫੌਜਾਂ ਨੂੰ ਖਦੇੜਨ ਲਈ ਭਾਰੀ ਹਥਿਆਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨੇ ਵੀਰਵਾਰ ਰਾਤ ਨੂੰ ਇੱਕ ਵੀਡੀਓ ਟਵੀਟ ਕੀਤਾ, ਜਿਸ 'ਚ ਉਨ੍ਹਾਂ ਕਿਹਾ, ''ਸਾਨੂੰ ਭਾਰੀ ਹਥਿਆਰਾਂ ਦੀ ਲੋੜ ਹੈ। ਭਾਰੀ ਹਥਿਆਰਾਂ ਦੇ ਮਾਮਲੇ ਵਿੱਚ ਰੂਸ ਸਾਡੇ ਨਾਲੋਂ ਬਿਹਤਰ ਹੈ। ਤੋਪਖਾਨੇ ਅਤੇ ਰਾਕੇਟ ਲਾਂਚਰ ਪ੍ਰਣਾਲੀਆਂ ਤੋਂ ਬਗੈਰ ਅਸੀਂ ਉਨ੍ਹਾਂ ਨੂੰ ਦੂਰ ਨਹੀਂ ਕਰ ਸਕਾਂਗੇ।" ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਲੋਕ ਜੋ ਦੱਸ ਰਹੇ ਹਨ, ਸਥਿਤੀ ਉਸ ਤੋਂ ਵੀ ਬਦਤਰ ਹੈ। ਸਾਨੂੰ ਹਥਿਆਰਾਂ ਦੀ ਲੋੜ ਹੈ। ਜੇ ਤੁਸੀਂ ਸੱਚਮੁੱਚ ਯੂਕਰੇਨ ਦੀ ਪਰਵਾਹ ਕਰਦੇ ਹੋ, ਤਾਂ ਸਾਨੂੰ ਹਥਿਆਰ ਦਿਓ।"


ਇਹ ਵੀ ਪੜ੍ਹੋ: Captain Amarinder meeting CM Bhagwant Mann: ਕੈਪਟਨ ਅਮਰਿੰਦਰ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ, ਸੌਂਪ ਸਕਦੇ ਸਾਬਕਾ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੀ ਲਿਸਟ