ਕੌਣ ਕਿਨ੍ਹਾਂ ਤਾਕਤਵਰ
ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਕੋਲ ਕਿੰਨੀ ਰਣਨੀਤਕ ਤਾਕਤ ਹੈ। ਅਮਰੀਕਾ ਕੋਲ ਕੁੱਲ 10170 ਜਹਾਜ਼ ਤੇ ਹੈਲੀਕਾਪਟਰ ਹਨ, ਜਦੋਂਕਿ ਇਰਾਨ ਕੋਲ ਸਿਰਫ 512 ਹਨ।
ਜੇ ਸੈਨਿਕਾਂ ਦੀ ਗੱਲ ਕਰੀਏ ਤਾਂ ਅਮਰੀਕਾ ਕੋਲ 12 ਲੱਖ 81 ਹਜ਼ਾਰ ਸੈਨਿਕ ਹਨ ਜਦੋਂਕਿ ਇਰਾਨ ਕੋਲ ਸਿਰਫ 5 ਲੱਖ 23 ਹਜ਼ਾਰ ਸੈਨਿਕ ਹਨ। ਅਮਰੀਕਾ ਕੋਲ ਕੁੱਲ 48 ਹਜ਼ਾਰ 422 ਟੈਂਕ ਤੇ ਤੋਪਾਂ ਹਨ ਜਦੋਂਕਿ ਇਰਾਨ ਕੋਲ 8 ਹਜ਼ਾਰ 577 ਹਨ।
ਜੇ ਅਸੀਂ ਸਮੁੰਦਰੀ ਜਹਾਜ਼ਾਂ ਤੇ ਪਣਡੁੱਬੀਆਂ ਦੀ ਗੱਲ ਕਰੀਏ ਤਾਂ ਅਮਰੀਕਾ ਕੋਲ ਇਨ੍ਹਾਂ ਦੀ ਗਿਣਤੀ 415 ਹੈ ਜਦੋਂਕਿ ਇਰਾਨ ਕੋਲ ਸਿਰਫ 398 ਹਨ। ਦੋਹਾਂ ਦੇਸ਼ਾਂ ਦੇ ਰੱਖਿਆ ਬਜਟ ਵਿੱਚ ਵੀ ਬਹੁਤ ਵੱਡਾ ਅੰਤਰ ਹੈ। ਅਮਰੀਕੀ ਰੱਖਿਆ ਬਜਟ 716 ਅਰਬ ਡਾਲਰ ਹੈ ਜਦੋਂਕਿ ਇਰਾਨ ਦਾ ਬਜਟ ਸਿਰਫ 6.3 ਅਰਬ ਡਾਲਰ ਹੈ।
ਉਧਰ, ਟਰੰਪ ਦੇ ਟਵੀਟ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਹੋਰ ਵਧਣ ਦੀ ਤਿਆਰੀ ਵਿੱਚ ਹੈ। ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਹਮਲੇ ਦੀ ਚਿਤਾਵਨੀ ਦੇ ਰਹੇ ਹਨ, ਦੂਜੇ ਪਾਸੇ ਇਰਾਨ ਨੇ ਮਸਜਿਦ 'ਤੇ ਲਾਲ ਝੰਡਾ ਲਹਿਰਾ ਕੇ ਲੜਾਈ ਤੇ ਬਦਲਾ ਲੈਣ ਦਾ ਐਲਾਨ ਕੀਤਾ ਹੈ। ਸ਼ੀਆ ਪਰੰਪਰਾ ਅਨੁਸਾਰ, ਮਸਜਿਦ ਉੱਤੇ ਲਾਲ ਝੰਡਾ ਯੁੱਧ ਤੇ ਬਦਲਾ ਲੈਣ ਦਾ ਪ੍ਰਤੀਕ ਹੈ।