ਤਹਿਰਾਨ: ਇਰਾਨ ਵਿੱਚ ਜਹਾਜ਼ ਹਾਦਸੇ ਵਿੱਚ ਤਕਰੀਬਨ 66 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਅਸੇਮਨ ਏਅਰਲਾਇੰਜ਼ ਦਾ ਇਹ ਜਹਾਜ਼ ਇਰਾਨ ਦੇ ਤਹਿਰਾਨ ਤੋਂ ਯਾਸੁਜ ਜਾ ਰਿਹਾ ਸੀ। ਖਬਰਾਂ ਮੁਤਾਬਕ ਪਲੇਨ ਟੇਕ-ਆਫ ਤੋਂ ਕਰੀਬ 20 ਮਿੰਟ ਬਾਅਦ ਸੈਂਟਰਲ ਇਰਾਨ ਦੇ ਪਹਾੜੀ ਇਲਾਕੇ ਵਿੱਚ ਕ੍ਰੈਸ਼ ਹੋ ਗਿਆ।


ਚਸ਼ਮਦੀਦਾਂ ਮੁਤਾਬਕ ਘਟਨਾ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਪਲੇਨ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਨਿਊਜ਼ ਏਜੰਸੀ ਮੁਤਾਬਕ ਪਲੇਨ ਇਰਾਨ ਦੇ ਸੇਮੀਰੋਨ ਇਲਾਕੇ ਦੀਆਂ ਪਹਾੜੀਆਂ ਵਿੱਚ ਕ੍ਰੈਸ਼ ਹੋ ਗਿਆ। ਇਸ ਲਈ ਫੌਜ ਨੂੰ ਵੀ ਮਦਦ ਦੇਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਸੇਮਨ ਏਅਰਲਾਇੰਜ਼ ਦਾ ਪਲੇਨ ATR-72 ਘੱਟ ਦੂਰੀ ਵਾਲਾ ਦੋ ਇੰਜਨ ਵਾਲਾ ਛੋਟਾ ਜਹਾਜ਼ ਸੀ। ਐਤਵਾਰ ਨੂੰ ਇਹ ਤਹਿਰਾਨ ਤੋਂ ਯਾਸੁਜ (ਕਰੀਬ 620 ਕਿੱਲੋਮੀਟਰ) ਜਾ ਰਿਹਾ ਸੀ।