IS ਦੀ ਮੱਦਦ ਕਰਦੀ ਭਾਰਤੀ ਔਰਤ ਸਿੰਘਾਪੁਰ 'ਚ ਗ੍ਰਿਫਤਾਰ
ਏਬੀਪੀ ਸਾਂਝਾ | 10 Nov 2017 10:18 AM (IST)
ਸਿੰਗਾਪੁਰ: ਇਸਲਾਮਿਕ ਸਟੇਟ (ਆਈਐੱਸ) ਅਤੇ ਅੱਤਵਾਦ ਸਬੰਧੀ ਗਤੀਵਿਧੀਆਂ ਦਾ ਸਮੱਰਥਨ ਕਰਨ ਲਈ ਅੰਦਰੂਨੀ ਸੁਰੱਖਿਆ ਕਾਨੂੰਨ (ਆਈਐੱਸਏ) ਤਹਿਤ ਭਾਰਤਵੰਸ਼ੀ ਔਰਤ ਸਹਿਤ ਸਿੰਗਾਪੁਰ ਦੇ ਤਿੰਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਤਿੰਨਾਂ ਵਿਚੋਂ ਅਦਜੁਲ ਅਜ਼ੀਜ਼ੀ ਬਿਨ ਬਜੂਰੀ ਨੂੰ ਰਿਸਟ੍ਰਿਕਸ਼ਨ ਆਰਡਰ (ਪਾਬੰਦੀ ਆਦੇਸ਼) ਜਾਰੀ ਕੀਤੇ ਗਏ ਹਨ ਜਦਕਿ ਅੱਬੂ ਥੱਲ੍ਹਾ ਬਿਨ ਸਮਦ ਅਤੇ ਮੁਨੱਵਰ ਬੇਗ ਅਮੀਨਾ ਬੇਗਮ ਲਈ ਡਿਟੈਂਸ਼ਨ ਆਰਡਰ ਦਿੱਤੇ ਗਏ ਹਨ। ਅਬੂ ਥੱਲ੍ਹਾ ਜੇਮਾਹ ਇਸਲਾਮੀਆ (ਜੇਆਈ) ਅੱਤਵਾਦੀ ਜਥੇਬੰਦੀ ਦਾ ਮੈਂਬਰ ਹੈ ਜਦਕਿ ਅਦਜੁਲ ਇਰਾਕ ਅਤੇ ਸੀਰੀਆ ਵਿਚ ਆਈਐੱਸ ਦਾ ਸਮੱਰਥਕ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਅਮੀਨਾ ਇਕ ਘਰੇਲੂ ਔਰਤ ਹੈ। ਉਹ ਮੂਲ ਰੂਪ ਤੋਂ ਭਾਰਤ ਦੀ ਰਹਿਣ ਵਾਲੀ ਹੈ ਪਰ ਹੁਣ ਸਿੰਗਾਪੁਰ ਦੀ ਨਾਗਰਿਕ ਹੈ। ਉਹ ਆਈਐੱਸ ਦੀ ਸਮੱਰਥਕ ਹੈ। ਆਈਐੱਸ ਵਿਚ ਸ਼ਾਮਿਲ ਹੋਣ ਲਈ ਉਹ ਉਸ ਦੇ ਲੋਕਾਂ ਨੂੰ ਸ਼ਰਨ ਦਿੰਦੀ ਹੈ। ਇੰਟਰਨੈੱਟ ਰਾਹੀਂ ਇਕ ਵਿਦੇਸ਼ੀ ਦੇ ਸੰਪਰਕ ਵਿਚ ਆ ਜਾਣ ਪਿੱਛੋਂ ਉਹ ਕੱਟੜਪੰਥੀ ਬਣੀ। ਉਸ ਸ਼ਖ਼ਸ ਨੇ ਅਮੀਨਾ ਨਾਲ ਆਈਐੱਸ ਸਮੱਰਥਕ ਸਮੱਗਰੀਆਂ ਸਾਂਝੀਆਂ ਕੀਤੀਆਂ। ਨਾਲ ਹੀ ਉਹ ਵਿਸ਼ਵਾਸ ਦਿਵਾਉਣ ਵਿਚ ਕਾਮਯਾਬ ਰਿਹਾ ਹੈ ਕਿ ਆਈਐੱਸ ਸੁੰਨੀਆਂ ਦੀ ਰੱਖਿਆ ਲਈ ਲੜ ਰਿਹਾ ਹੈ।