ਨਵੀਂ ਦਿੱਲੀ: ਅਸਲ ਕੰਟਰੋਲ ਰੇਖਾ 'ਤੇ ਪੂਰਬੀ ਲੱਦਾਖ ਵਿਚ ਅਪਰੈਲ-ਮਈ ਦੇ ਮਹੀਨੇ ਤੋਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਬਹੁਤ ਜ਼ਿਆਦਾ ਹੈ। ਇੱਥੇ, ਬੀਜਿੰਗ ਵਲੋਂ ਐਲਏਸੀ ਤੋਂ 10 ਹਜ਼ਾਰ ਸੈਨਿਕ ਵਾਪਸ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਹ ਰਿਪੋਰਟ ਹਾਂਗ ਕਾਂਗ ਤੋਂ ਪ੍ਰਕਾਸ਼ਤ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਚੀਨੀ ਸੈਨਾ ਦੇ ਸੂਤਰਾਂ ਦਾ ਹਵਾਲਾ ਦਿੰਦਿਆਂ ਕੀਤੀ ਹੈ।


ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਠੰਢ ਕਰਕੇ ਲੜਾਈ ਦੇ ਸੰਭਾਵਨਾ ਘੱਟ ਹੋਣ ਕਰਕੇ ਐਲਏਸੀ 'ਤੇ ਭਾਰਤ ਦੀ ਸਰਹੱਦ ਦੇ ਨੇੜੇ ਵਿਵਾਦਿਤ ਥਾਂਵਾਂ 'ਤੇ ਤਾਇਨਾਤ ਸੈਨਿਕਾਂ ਨੂੰ ਚੀਨ ਨੇ  ਹਟਾ ਲਿਆ ਹੈ। ਇਸ ਵਿਚ ਇਹ ਕਿਹਾ ਗਿਆ ਹੈ ਕਿ ਸਾਰੇ ਚੀਨੀ ਫੌਜੀਆਂ ਨੂੰ ਫੌਜ ਦੀਆਂ ਗੱਡੀਆਂ ਵਿਚ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸਾਫ਼ ਤੌਰ 'ਤੇ ਦੇਖਿਆ ਜਾ ਸਕੇ ਅਤੇ ਭਾਰਤੀ ਪੱਖ ਤੋਂ ਪੁਸ਼ਟੀ ਕੀਤੀ ਜਾ ਸਕੇ। ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਅੱਗੇ ਇਹ ਖੁਲਾਸਾ ਕੀਤਾ ਹੈ ਕਿ ਇਹ ਸਾਰੇ ਜਵਾਨ ਥੋੜੇ ਸਮੇਂ ਲਈ ਸਿੰਜਿਆਂਗ ਅਤੇ ਤਿੱਬਤ ਦੇ ਸੈਨਿਕ ਖੇਤਰਾਂ ਵਿੱਚ ਤਾਇਨਾਤ ਸੀ।

ਅਹਿਮ ਗੱਲ ਇਹ ਹੈ ਕਿ ਭਾਰਤ ਅਤੇ ਚੀਨ ਵਿਚਾਲੇ  5 ਮਈ ਨੂੰ ਹੋਈ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਗਲਵਾਨ ਦੀ ਹਿੰਸਾ ਤੋਂ ਬਾਅਦ ਦੋਵਾਂ ਵਿਚਾਲੇ ਸਬੰਧ ਉਦੋਂ ਵਿਗੜ ਗਏ ਜਦੋਂ ਪਿਛਲੇ ਕਈ ਦਹਾਕਿਆਂ ਵਿਚ ਪਹਿਲੀ ਵਾਰ ਚੀਨ-ਭਾਰਤ ਸਰਹੱਦ 'ਤੇ ਸੈਨਿਕਾਂ ਦੀ ਮੌਤ ਹੋਈ। ਚੀਨ ਨੇ ਐਲਏਸੀ 'ਤੇ ਲਗਪਗ 60 ਹਜ਼ਾਰ ਸਿਪਾਹੀ ਤਾਇਨਾਤ ਕੀਤੇ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਥਿਆਰ ਅਤੇ ਮਿਜ਼ਾਈਲਾਂ ਤਾਇਨਾਤ ਕੀਤੀਆਂ।

ਦੂਜੇ ਪਾਸੇ ਚੀਨ ਦੇ ਹਮਲਾਵਰ ਰਵੱਈਏ ਦੇ ਮੱਦੇਨਜ਼ਰ ਭਾਰਤ ਵਲੋਂ ਜਵਾਬੀ ਕਾਰਵਾਈ ਵਜੋਂ ਐਲਏਸੀ ਦੇ ਕੋਲ ਵੱਡੀ ਗਿਣਤੀ ਵਿੱਚ ਸੈਨਿਕਾਂ ਦੀ ਤਾਇਨਾਤੀ ਨਾਲ ਹਥਿਆਰ ਪੂਰਬੀ ਲੱਦਾਖ ਵਿੱਚ ਤਾਇਨਾਤ ਕੀਤੇ।

ਹਾਲਾਂਕਿ, ਮਾਹਰ ਚੀਨੀ ਪੱਖ ਤੋਂ ਸੈਨਾ ਦੇ ਵਾਪਸੀ 'ਤੇ ਸਵਾਲ ਉਠਾ ਰਹੇ ਹਨ। ਮਾਹਰ ਕਹਿੰਦੇ ਹਨ ਕਿ ਚੀਨੀ ਅਖ਼ਬਾਰ ਦੇ ਦਸ ਹਜ਼ਾਰ ਸੈਨਿਕਾਂ ਨੂੰ ਹਟਾਉਣ ਦੇ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਕਰਨ ਦਾ ਕੋਈ ਤਰੀਕਾ ਨਹੀਂ ਹੈ। ਪਰ ਜੇ ਚੀਨ ਨੇ ਇੰਨੇ ਵੱਡੇ ਪੈਮਾਨੇ 'ਤੇ ਸੈਨਿਕਾਂ ਨੂੰ ਹਟਾ ਦਿੱਤਾ ਹੁੰਦਾ, ਤਾਂ ਸੈਟੇਲਾਈਟ ਤਸਵੀਰਾਂ ਜਾਂ ਸੰਚਾਰ ਸਾਧਨਾਂ ਰਾਹੀਂ ਇਸਦਾ ਪਤਾ ਲਗਾਇਆ ਜਾ ਸਕਦਾ ਸੀ। ਅਜਿਹੀ ਸਥਿਤੀ ਵਿਚ ਮਾਹਰ ਇਸ ਨੂੰ ਚੀਨ ਦੀ ਚਾਲ ਕਹਿ ਰਹੇ ਹਨ।

ਇਹ ਵੀ ਪੜ੍ਹੋ: ਦਿੱਲੀ ਭੇਜਣ ਲਈ ਬਿਰਧ ਆਸ਼ਰਮ ਦੀਆਂ ਔਰਤਾਂ ਨੇ ਤਿਆਰ ਕੀਤੀਆਂ ਦੇਸੀ ਘਿਓ ਦੀਆਂ ਪਿੰਨੀਆਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904