ਫ਼ਿਰੋਜ਼ਪੁਰ: ਇੱਕ ਪਾਸੇ ਤਾਂ ਕਿਸਾਨ ਦਿੱਲੀ ਵਿੱਚ ਧਰਨੇ ‘ਤੇ ਬੈਠੇ ਹਨ। ਦੂਜੇ ਪਾਸੇ ਆਮ ਲੋਕਾਂ ਵੱਲੋਂ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਦਿੱਲੀ ਵਿੱਚ ਹਰ ਤਰ੍ਹਾਂ ਦੀ ਮਦਦ ਭੇਜੀ ਜਾ ਰਹੀ ਹੈ। ਇਸ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਬਿਰਧ ਆਸ਼ਰਮ ਵਿੱਚ ਰਹਿਣ ਵਾਲੀਆਂ ਬੁਜ਼ਰਗ ਔਰਤਾਂ ਨੇ ਕਿਸਾਨ ਭਰਾਵਾਂ ਦੀ ਮਦਦ ਲਈ ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੋਂ ਕਿਸਾਨਾਂ ਦੀ ਮਦਦ ਲਈ ਸਮਰਥਨ ਦੀ ਇੱਛਾ ਜ਼ਾਹਰ ਕੀਤੀ।
ਇਸ ਤੋਂ ਬਾਅਦ ਪਰਮਿੰਦਰ ਸਿੰਘ ਪਿੰਕੀ ਦੀ ਪਤਨੀ ਇੰਦਰਜੀਤ ਕੌਰ ਖੋਸਾ ਨੇ ਇਨ੍ਹਾਂ ਨੂੰ ਸਾਰੀਆਂ ਲੋੜੀਂਦਾ ਵਸਤੂਆਂ ਮੁਹੱਈਆ ਕਰਵਾਈਆਂ ਗਈਆਂ। ਇਸ ਨਾਲ ਇਨ੍ਹਾਂ ਔਰਤਾਂ ਨੇ ਦਿੱਲੀ ਵਿੱਚ ਕਿਸਾਨ ਭਰਾਵਾਂ ਲਈ ਦੇਸੀ ਘਿਓ ਦੀ ਪਿੰਨੀਆਂ ਬਣਾ ਕੇ ਤੇ ਨਾਲ ਹੀ ਲੱਕੜ ਦੇ ਦੋ ਟਰੱਕ ਵੀ ਭੇਜੇ।
ਉਧਰ ਬਿਰਧ ਆਸ਼ਰਮ ਵਿੱਚ ਰਹਿਣ ਵਾਲੀਆਂ ਔਰਤਾਂ ਨੇ ਕਿਹਾ ਕਿ ਜਦੋਂ ਅਸੀਂ ਠੰਢ ਵਿੱਚ ਕਿਸਾਨਾਂ ਨੂੰ ਵੇਖਦੇ ਹਾਂ, ਤਾਂ ਸਾਨੂੰ ਬਹੁਤ ਦੁਖ ਹੁੰਦਾ ਹੈ। ਅਸੀਂ ਉਨ੍ਹਾਂ ਦਾ ਸਮਰਥਨ ਕਰਨਾ ਚਾਹੁੰਦੇ ਸੀ ਜਿਸ ਵਜੋਂ ਅਸੀਂ ਆਪਣੀਆਂ ਅਸੀਸਾਂ ਨਾਲ ਉਨ੍ਹਾਂ ਨੂੰ ਦੇਸੀ ਘਿਓ ਦੀਆਂ ਪਿੰਨੀਆਂ ਤਿਆਰ ਕਰ ਕੇ ਭੇਜੀਆਂ।
ਇਸ ਦੇ ਨਾਲ ਹੀ ਇਨ੍ਹਾਂ ਬੁਜ਼ਰਗ ਔਰਤਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦਾ ਮਸਲਾ ਹੱਲ ਜਲਦੀ ਕਰੇ ਤਾਂ ਜੋ ਕਿਸਾਨ ਆਪਣੇ ਘਰ ਵਾਪਸ ਆ ਸਕਣ।
ਇਹ ਵੀ ਪੜ੍ਹੋ: Bird Flu Prevention: ਚਿਕਨ-ਅੰਡਾ ਖਾਂਦੇ ਹੋ ਤਾਂ ਪੜ੍ਹੋ ਸਰਕਾਰੀ ਐਡਵਾਈਜ਼ਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦਿੱਲੀ ਭੇਜਣ ਲਈ ਬਿਰਧ ਆਸ਼ਰਮ ਦੀਆਂ ਔਰਤਾਂ ਨੇ ਤਿਆਰ ਕੀਤੀਆਂ ਦੇਸੀ ਘਿਓ ਦੀਆਂ ਪਿੰਨੀਆਂ
ਏਬੀਪੀ ਸਾਂਝਾ
Updated at:
13 Jan 2021 05:14 PM (IST)
ਬਿਰਧ ਆਸ਼ਰਮ ਦੀਆਂ ਔਰਤਾਂ ਨੇ ਦਿੱਲੀ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ ਲਈ ਦੇਸੀ ਘਿਓ ਦੀਆਂ 10 ਕੁਇੰਟਲ ਪਿੰਨੀਆ ਬਣਾ ਕੇ ਕਿਸਾਨਾਂ ਨੂੰ ਭੇਜੀਆਂ ਹਨ। ਦੱਸ ਦਈਏ ਕਿ ਕਿਸਾਨ ਲੰਬੇ ਅਰਸੇ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ।
- - - - - - - - - Advertisement - - - - - - - - -