Israel-Hamas War: ਵੈਸਟ ਬੈਂਕ ਵਿੱਚ ਫਲਸਤੀਨੀ ਸਮੂਹਾਂ ਨੇ ਇਜ਼ਰਾਈਲੀ ਸੈਨਿਕਾਂ ਨਾਲ ਸਹਿਯੋਗ ਕਰਨ ਦੇ ਦੋਸ਼ ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਲੋਕ ਚੀਖ਼ ਰਹੇ ਸਨ ਕਿ ਤੁਸੀਂ ਗੱਦਾਰ ਹੋ, ਤੁਸੀਂ ਜਾਸੂਸ ਹੋ ਅਤੇ ਤੁਹਾਡਾ ਸਿਰ ਕਲਮ ਕੀਤਾ ਜਾਣਾ ਚਾਹੀਦਾ ਹੈ।


ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਫੋਟੋਆਂ ਅਤੇ ਵੀਡੀਓਜ਼ 'ਚ ਲੋਕਾਂ ਦੀ ਭੀੜ ਨੂੰ ਤੁਲਕਰਮ 'ਚ ਨਾਅਰੇਬਾਜ਼ੀ ਕਰਦਿਆਂ ਦੇਖਿਆ ਜਾ ਸਕਦਾ ਹੈ, ਜਿੱਥੇ ਬਿਜਲੀ ਦੇ ਖੰਭੇ 'ਤੇ ਦੋ ਲਾਸ਼ਾਂ ਲਟਕਾ ਦਿੱਤੀਆਂ ਸਨ। ਤੀਜੇ ਵਿਅਕਤੀ ਦੀ ਹੱਤਿਆ ਜੇਨਿਨ ਵਿੱਚ ਹੋਈ।


ਇਹ ਘਟਨਾ ਅਜਿਹੇ ਸਮੇਂ ਵਾਪਰੀ ਜਦੋਂ ਹਮਾਸ ਨੇ ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਸ਼ੁੱਕਰਵਾਰ (24 ਨਵੰਬਰ) ਨੂੰ 13 ਇਜ਼ਰਾਈਲੀ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰ ਦਿੱਤਾ। ਅੱਤਵਾਦੀ ਸਮੂਹ ਹਮਾਸ ਨੇ ਥਾਈਲੈਂਡ ਅਤੇ ਫਿਲੀਪੀਨਜ਼ ਦੇ 11 ਖੇਤ ਮਜ਼ਦੂਰਾਂ ਨੂੰ ਵੀ ਰਿਹਾਅ ਕਰ ਦਿੱਤਾ ਹੈ।


ਇਹ ਵੀ ਪੜ੍ਹੋ: UP news: 'ਇੰਸ਼ਾਅੱਲ੍ਹਾ ਮੈਂ ਉਸ ਨੂੰ ਮਾਰਿਆ', 'ਪੈਗੰਬਰ ਮੁਹੰਮਦ ਦਾ ਅਪਮਾਨ' ਕਰਨ 'ਤੇ ਵਿਦਿਆਰਥੀ ਨੇ ਬੱਸ ਕੰਡਕਟਰ 'ਤੇ ਕੀਤਾ ਹਮਲਾ


ਇਜ਼ਰਾਇਲੀ ਫੌਜ ਨੂੰ ਜਾਣਕਾਰੀ ਦੇਣ ਦਾ ਦੋਸ਼


ਇਜ਼ਰਾਈਲ ਦੇ N12 ਨਿਊਜ਼ ਚੈਨਲ ਨੇ ਤੁਲਕਰਮ ਵਿਚ ਮਾਰੇ ਗਏ ਲੋਕਾਂ ਦੀ ਪਛਾਣ 31 ਸਾਲਾ ਹਮਜ਼ਾ ਮੁਬਾਰਕ ਅਤੇ 29 ਸਾਲਾ ਆਜ਼ਮ ਜੁਬਰਾ ਵਜੋਂ ਕੀਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਨਾਲ ਵੀ ਬਦਸਲੂਕੀ ਕੀਤੀ ਗਈ ਸੀ। ਮ੍ਰਿਤਕਾਂ 'ਤੇ ਇਜ਼ਰਾਈਲੀ ਫੌਜ ਨੂੰ ਜਾਣਕਾਰੀ ਦੇਣ ਦਾ ਦੋਸ਼ ਸੀ। ਇਨ੍ਹਾਂ ਲੋਕਾਂ ਨੇ ਕਥਿਤ ਤੌਰ 'ਤੇ ਇੱਕ ਵੀਡੀਓ ਵਿੱਚ ਕਬੂਲ ਕੀਤਾ ਸੀ ਕਿ ਉਨ੍ਹਾਂ ਨੂੰ IDF ਦੀ ਮਦਦ ਲਈ ਪੈਸੇ ਮਿਲੇ ਸਨ।


'ਕਿਸੇ ਵੀ ਗੱਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ'


i24 ਨਿਊਜ਼ ਮੁਤਾਬਕ ਰੇਜਿਸਟੈਂਸ ਸਕਿਓਰਿਟੀ ਨਾਂ ਦੇ ਸੰਗਠਨ ਨੇ ਫਾਂਸੀ ਬਾਰੇ ਕਿਹਾ, "ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਵੀ ਮੁਖਬਰ ਜਾਂ ਗੱਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਵੀ ਸਾਡੇ ਲੜਾਕਿਆਂ ਦੀ ਹੱਤਿਆ ਵਿੱਚ ਸ਼ਾਮਲ ਹੋਵੇਗਾ, ਅਸੀਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਵਾਂਗੇ।"


ਹਮਾਸ ਨੇ 240 ਲੋਕਾਂ ਨੂੰ ਬਣਾ ਲਿਆ ਸੀ ਬੰਧਕ


ਜ਼ਿਕਰਯੋਗ ਹੈ ਕਿ ਹਮਾਸ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕਰਕੇ ਲਗਭਗ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ ਅਤੇ 1200 ਲੋਕਾਂ ਨੂੰ ਮਾਰ ਦਿੱਤਾ ਸੀ। ਇਨ੍ਹਾਂ ਬੰਧਕਾਂ ਵਿੱਚੋਂ ਅੱਧੇ ਤੋਂ ਵੱਧ ਲੋਕਾਂ ਕੋਲ ਅਮਰੀਕਾ, ਥਾਈਲੈਂਡ, ਬ੍ਰਿਟੇਨ, ਫਰਾਂਸ, ਅਰਜਨਟੀਨਾ, ਜਰਮਨੀ, ਚਿਲੀ, ਸਪੇਨ ਅਤੇ ਪੁਰਤਗਾਲ ਸਮੇਤ ਲਗਭਗ 40 ਦੇਸ਼ਾਂ ਦੀ ਨਾਗਰਿਕਤਾ ਸੀ। ਇਜ਼ਰਾਇਲੀ ਮੀਡੀਆ ਮੁਤਾਬਕ ਬੰਧਕਾਂ 'ਚ 40 ਬੱਚੇ ਸਨ।


ਇਹ ਵੀ ਪੜ੍ਹੋ: Kochi university: ਕੋਚੀ ਯੂਨੀਵਰਸਿਟੀ ਦੇ ਸੋਂਗ ਫੈਸਟੀਵਲ 'ਚ ਮਚੀ ਹਫੜਾ-ਦਫੜੀ, 4 ਦੀ ਮੌਤ, ਕਈ ਜ਼ਖਮੀ