ਚੰਡੀਗੜ੍ਹ: ਬ੍ਰਿਟਿਸ਼ ਸਰਕਾਰ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਆਪਣੇ ਨਾਗਰਿਕ ਜੱਗੀ ਜੌਹਲ ਦਾ ਮੁੱਦਾ ਭਾਰਤ ਸਰਕਾਰ ਕੋਲ ਚੁੱਕੇਗੀ। ਬ੍ਰਿਟੇਨ ਦੇ ਸਿੱਖ ਸਾਂਸਦਾਂ ਪ੍ਰੀਤ ਕੌਰ ਗਿੱਲ ਤੇ ਤਨਮਨਜੀਤ ਢੇਸੀ ਨੇ ਯੂਕੇ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਅਗਲੇ ਮਹੀਨੇ ਚੋਗਮ (ਸੀਓਜੀਐਮ) ਬੈਠਕ ਵਿੱਚ ਸ਼ਾਮਲ ਹੋਣ ਲਈ ਯੂਕੇ ਆਉਣ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਜੌਹਲ ਦੇ ਮੁੱਦੇ ਤੇ ਗੱਲ ਕਰੇ।


ਯਾਦ ਰਹੇ ਪੰਜਾਬ ਵਿੱਚ ਕੁਝ ਹਿੰਦੂ ਲੀਡਰਾਂ ਦੇ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਜੱਗੀ ਜੌਹਲ ਨੂੰ ਗ੍ਰਿਫਤਾਰ ਕੀਤਾ ਹੈ। ਜੱਗੀ ਜੌਹਲ ਯੂਕੇ ਦਾ ਨਾਗਰਿਕ ਹੈ। ਇਸ ਲਈ ਉਸ ਦੀ ਰਿਹਾਈ ਲਈ ਯੂਕੇ ਵਿੱਚ ਆਵਾਜ਼ ਉੱਠ ਰਹੀ ਹੈ।

ਯੂਕੇ ਦੇ ਏਸ਼ੀਆ ਪੈਸੀਫਿਕ ਰਾਜ ਮੰਤਰੀ ਮਾਰਕ ਫੀਲਡ ਨੇ ਭਾਰਤੀ ਅਧਿਕਾਰੀਆਂ ਨਾਲ ਉੱਚ ਪੱਧਰ ਤੇ ਚਰਚਾ ਕਰਨ ਦਾ ਭਰੋਸਾ ਦਿੱਤਾ। ਰਾਸ਼ਟਰਮੰਡਲ ਦਾ ਹਿੱਸੇਦਾਰ ਹੋਣ ਦੇ ਨਾਤੇ ਭਾਰਤ ਨੂੰ ਦੂਜੇ ਦੇਸ਼ਾਂ ਦੀ ਕਾਨੂੰਨ ਪ੍ਰਣਾਲੀ ਦਾ ਸਨਮਾਨ ਕਰਨਾ ਚਾਹੀਦਾ ਹੈ।