ਚੰਡੀਗੜ੍ਹ: ਐਨਡੀਪੀ ਦੇ ਨੌਜਵਾਨ ਲੀਡਰ ਜਗਮੀਤ ਸਿੰਘ ਨੇ ਆਖਰ ਬ੍ਰਿਟਿਸ਼ ਕੋਲੰਬੀਆ ਦੀ ਬਹੁ ਚਰਚਿਤ ਸੀਟ ਬਰਨਬੀ ਸਾਊਥ ’ਤੇ ਜਿੱਤ ਹਾਸਲ ਕਰ ਲਈ ਹੈ। ਪਿਛਲੇ 18 ਮਹੀਨਿਆਂ ਤੋਂ ਜਗਮੀਤ ਸਿੰਘ ਲਗਾਤਾਰ ਪਾਰਲੀਮੈਟ ਵਿੱਚ ਕੋਈ ਨਾ ਕੋਈ ਸੀਟ ਪੱਕੀ ਕਰਨ ਲਈ ਆਪਣੀ ਮੁਹਿੰਮ ਚਲਾ ਰਹੇ ਸੀ। ਬਰਨਬੀ ਸਾਊਥ ਤੋਂ ਲਿਬਰਲ ਦੇ ਉਮੀਦਵਾਰ ਰਿਚਰਡ ਲੀ ਨਾਲ ਉਨ੍ਹਾਂ ਦਾ ਮੁਕਾਬਲਾ ਹੋਇਆ। ਉਨ੍ਹਾਂ ਦੇ ਨਾਲ-ਨਾਲ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਕਿਊਬਕ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਨੇ ਓਟਾਰੀਓ ਤੋਂ ਜਿੱਤ ਹਾਸਲ ਕੀਤੀ ਹੈ।
ਪਹਿਲਾਂ ਤਾਂ ਰਿਚਰਡ ਲੀ ਲੀਡ ਕਰਦੇ ਨਜ਼ਰ ਆਏ ਪਰ ਬਾਅਦ ਵਿੱਚ ਦੀ ਕੁਝ ਅਜਿਹੀ ਸਥਿਤੀ ਬਣੀ ਕਿ ਲੋਕਾਂ ਨੇ ਐਨਡੀਪੀ ਵੱਲ ਰੁਖ ਕਰ ਲਿਆ। ਭਾਵੇਂ ਬਰਨਬੀ ਸਾਊਥ ਤੋ ਜਗਮੀਤ ਸਿੰਘ ਨੇ ਜਿੱਤ ਹਾਸਲ ਕਰਕੇ ਪਾਰਲੀਮੈਂਟ ’ਚ ਆਪਣੀ ਸੀਟ ਪੱਕੀ ਕਰ ਲਈ ਹੈ ਪਰ ਕੌਮੀ ਪੱਧਰ 'ਤੇ ਐਨਡੀਪੀ ਪਾਰਟੀ ਦਾ ਗ੍ਰਾਫ ਡਿੱਗਿਆ ਹੈ। ਜਿੱਤ ਮਗਰੋਂ ਇਸ ਸਥਿਤੀ ਵਿੱਚੋਂ ਉਭਰਨ ਲਈ ਜਗਮੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਵਿੱਚ ਜਾਣਗੇ ਤੇ ਦੱਸਣਗੇ ਕਿ ਸੱਤਾਧਿਰ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ ਤੇ ਡੈਮੋਕ੍ਰੇਟਸ ਲੋਕਾਂ ਦੀ ਲੜਾਈ ਲੜ ਰਹੇ ਹਨ।
ਦਰਅਸਲ ਐਨਡੀਪੀ ਪਾਰਟੀ ਲੋਅ ਫੰਡਿੰਗ ਨਾਲ ਜੂਝ ਰਹੀ ਹੈ। ਪਾਰਟੀ ਕਾਕਸ ਵਿੱਚੋਂ 10 ਦੇ ਕਰੀਬ ਵਿਧਾਇਕ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਇਸ ਸਬੰਧੀ ਜਗਮੀਤ ਸਿੰਘ ਨੇ ਕਿਹਾ ਕਿ ਐਨਡੀਪੀ ਪਾਰਟੀ ਇੱਕਜੁੱਟ ਹੈ। ਇਸ ਤੋਂ ਇਲਾਵਾ ਐਸਐਨਸੀ ਲੈਬਲਿਨ ਕੰਪਨੀ ਵਿੱਚ ਜ਼ਿਆਦਾਤਰ ਕਿਊਬਿਕ ਦੇ ਲੋਕਾਂ ਦੇ ਕੰਮ ਕਰਨ ਬਾਰੇ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਲੋਕ ਖਾਸ ਕਾਰਪੋਰੇਸ਼ਨ ਨੂੰ ਵਿਸ਼ੇਸ਼ ਟ੍ਰੀਟਮੈਂਟ ਦੇਣ ਵਿੱਚ ਯਕੀਨ ਨਹੀਂ ਕਰਦੇ।