ਟੋਰੰਟੋ: ਪੂਰਬੀ ਬਰੈਂਪਟਨ ਤੋਂ ਸੰਸਦ ਮੈਂਬਰ ਰਾਜ ਗਰੇਵਾਲ ਵੱਲੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਕੈਨੇਡਾ ਦੀ ਤੀਜੀ ਵੱਡੀ ਸਿਆਸੀ ਧਿਰ ਦੇ ਲੀਡਰ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਜਗਮੀਤ ਸਿੰਘ ਨੇ ਗਰੇਵਾਲ ਦੀ ਥਾਂ ਤੋਂ ਚੋਣ ਲੜਨ ਦੀਆਂ ਸੰਭਾਵਨਾਵਾਂ ਰੱਦ ਕਰ ਦਿੱਤੀਆਂ ਹਨ। ਜਗਮੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੱਖਣੀ ਬਰਨਬੀਅ ਤੋਂ ਹੀ ਚੋਣ ਲੜੇਗਾ।

ਸਬੰਧਤ ਖ਼ਬਰ: ਐਮਪੀ ਰਾਜ ਗਰੇਵਾਲ ਜੁਆਰੀ..?

ਦਰਅਸਲ, ਰਾਜ ਗਰੇਵਾਲ ਦੇ ਅਸਤੀਫ਼ੇ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਸਨ ਕਿ ਜਗਮੀਤ ਸਿੰਘ ਹੁਣ ਬਰੈਂਪਟਨ ਤੋਂ ਚੋਣ ਲੜ ਸਕਦੇ ਹਨ। ਪਰ ਸ਼ੁੱਕਰਵਾਰ ਨੂੰ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਟਰੂਡੋ 'ਤੇ ਲੱਗੇ ਮੀਡੀਆ ਨੂੰ 600 ਮਿਲੀਅਨ ਡਾਲਰ 'ਰਿਸ਼ਵਤ' ਦੇਣ ਦੇ ਇਲਜ਼ਾਮ

ਓਂਟਾਰੀਓ ਤੋਂ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਗਮੀਤ ਸਿੰਘ ਬਾਰੇ ਕਿਹਾ ਜਾਣ ਲੱਗਾ ਸੀ ਕਿ ਬਰੈਂਪਟਨ ਤੋਂ ਐਮਪੀ ਗਰੇਵਾਲ ਵੱਲੋਂ ਨਿਜੀ ਕਾਰਨਾਂ ਦੇ ਚੱਲਦੇ ਸਿਆਸਤ ਛੱਡਣ ਦੇ ਐਲਾਨ ਤੋਂ ਬਾਅਦ ਹੁਣ ਉਹ ਉਨ੍ਹਾਂ ਦੀ ਥਾਂ ਲੈਣ ਆ ਸਕਦੇ ਹਨ। ਗਰੇਵਾਲ ਕਰਕੇ ਹੀ ਜਗਮੀਤ ਨੇ ਚੋਣਾਂ ਲੜਣ ਬਰਨਬੀਅ ਗਏ ਸਨ ਤੇ ਹੁਣ ਉਨ੍ਹਾਂ ਦੀ ਘਰ ਵਾਪਸੀ ਦੇ ਕਿਆਸ ਲਾਏ ਜਾ ਰਹੇ ਸਨ ਪਰ ਜਗਮੀਤ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਬੁਰਨਬੇਅ ਤੋਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ।