Boeing Plane Incidence: ਜਾਪਾਨ 'ਚ 122 ਯਾਤਰੀਆਂ ਨੂੰ ਲੈ ਕੇ ਜਾ ਰਹੇ ਬੋਇੰਗ ਜਹਾਜ਼ ਦੇ ਇੰਜਣ 'ਚ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਜਹਾਜ਼ ਦੱਖਣੀ ਕੋਰੀਆ ਦੇ ਇੰਚੀਓਨ ਹਵਾਈ ਅੱਡੇ 'ਤੇ ਉਤਰਨ ਵਾਲਾ ਸੀ। ਜਹਾਜ਼ ਦੇ ਸਟਾਰਬੋਰਡ ਇੰਜਣ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਇੱਕ ਪੰਛੀ ਇਸ ਨਾਲ ਟਕਰਾ ਗਿਆ। ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


ਸਥਾਨਕ ਮੀਡੀਆ ਆਉਟਲੇਟ ਟੀਬੀਐਸ ਨਿਊਜ਼ ਡਿਗ ਦੇ ਅਨੁਸਾਰ, ਏਅਰਲਾਈਨ T'way Air ਦੇ ਬੋਇੰਗ 737-800 ਜਹਾਜ਼ ਨੇ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਨਾਰੀਤਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਸ ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 9:30 ਵਜੇ ਦੱਖਣੀ ਕੋਰੀਆ ਦੇ ਇੰਚੀਓਨ ਹਵਾਈ ਅੱਡੇ 'ਤੇ ਉਤਰਨਾ ਸੀ। ਇਸ ਤੋਂ ਪਹਿਲਾਂ ਵੀ ਜਹਾਜ਼ ਨਾਲ ਪੰਛੀ ਟਕਰਾ ਗਿਆ ਸੀ ਅਤੇ ਇੰਜਣ ਨੂੰ ਅੱਗ ਲੱਗ ਗਈ ਸੀ।


ਇਹ ਵੀ ਪੜ੍ਹੋ: Nicaragua Flight Case: ਫੜੇ ਗਏ ਪੰਜਾਬੀਆਂ ਨੂੰ ਲੈ ਕੇ ਵੱਡਾ ਖੁਲਾਸਾ, ਖਾਲਿਸਤਾਨੀਆਂ ਨਾਲ ਜੁੜੇ ਤਾਰ! ਅੰਮ੍ਰਿਤਪਾਲ ਦਾ ਵੀ ਜ਼ਿਕਰ