ਟੋਕਿਓ: ਉੱਤਰੀ ਜਾਪਾਨ 'ਚ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 6 ਵੱਜ ਕੇ 38 ਮਿੰਟ 'ਤੇ ਰੀਐਕਟਰ ਪੈਮਾਨੇ 6.9 ਤੀਬਰਤਾ ਦਾ ਜ਼ਬਰਦਸਤ ਭੁਚਾਲ ਆਇਆ। ਇਸ ਨਾਲ ਇੱਕ ਮੀਟਰ ਉੱਚੀਆਂ ਸੁਨਾਮੀ ਲਹਿਰਾਂ ਫੁਕੂਸ਼ੀਮਾ ਦੇ ਤੱਟ 'ਤੇ ਉੱਠਦੀਆਂ ਦੇਖੀਆਂ ਗਈਆਂ।


ਸੁਨਾਮੀ ਕਾਰਨ ਸਮੁੰਦਰ ਵਿੱਚ 10 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਇਸ ਭੂਚਾਲ ਕਾਰਨ 6 ਲੋਕ ਜ਼ਖਮੀ ਵੀ ਹੋਏ ਹਨ। ਭੂਚਾਲ ਦਾ ਕਾਰਨ ਫੁਕੂਸ਼ੀਮਾ ਦੇ ਨੇੜੇ ਜ਼ਮੀਨ ਤੋਂ 10 ਕਿਲੋਮੀਟਰ ਨੀਚੇ ਦਰਜ ਕੀਤਾ ਗਿਆ ਹੈ। ਇਸ ਭੂਚਾਲ ਦੇ ਕਾਰਨ ਜਾਪਾਨ ਦੇ ਪ੍ਰਮਾਣੂ ਪਲਾਂਟ ਦੇ ਕੁਲਿੰਗ ਅਪ੍ਰੇਸ਼ਨ ਉੱਤੇ ਵੱਡਾ ਅਸਰ ਪਿਆ ਹੈ।

2011 ਵਿੱਚ ਵੀ ਸੁਨਾਮੀ ਦੇ ਕਾਰਨ ਪ੍ਰਮਾਣੂ ਪਲਾਂਟ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ। ਇਸ ਤੋਂ ਬਾਅਦ ਪਲਾਂਟ ਨੂੰ ਕਾਫ਼ੀ ਸਮੇਂ ਤੱਕ ਬੰਦ ਰੱਖਿਆ ਗਿਆ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਟੋਕੀਓ ਤੋਂ ਮਹਿਸੂਸ ਕੀਤੇ ਗਏ। ਭੂਚਾਲ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਸੁਰੱਖਿਅਤ ਥਾਵਾਂ ਉੱਤੇ ਚਲੇ ਗਏ।