ਹਰ ਸਾਢੇ 4 ਦਿਨ 'ਚ ਮਰਦਾ ਹੈ ਇਕ ਪੱਤਰਕਾਰ
ਏਬੀਪੀ ਸਾਂਝਾ | 03 Nov 2016 11:04 AM (IST)
ਪੈਰਿਸ: ਯੂਨੈਸਕੋ ਨੇ ਇੱਕ ਹੈਰਾਨ ਕਰ ਦੇਣ ਵਾਲੀ ਰਿਪੋਰਟ 'ਚ ਕਿਹਾ ਹੈ ਕਿ ਹਰ ਸਾਢੇ 4 ਦਿਨ 'ਚ ਇੱਕ ਪੱਤਰਕਾਰ ਮਾਰਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਦੌਰਾਨ ਕੰਮ ਕਰਦਿਆਂ 827 ਪੱਤਰਕਾਰ ਦੁਨੀਆ ਭਰ 'ਚ ਮਾਰੇ ਗਏ। ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਪੱਤਰਕਾਰ ਅਰਬ ਦੇਸ਼ਾਂ 'ਚ ਮਾਰੇ ਗਏ। ਇਨ੍ਹਾਂ 'ਚ ਸੀਰੀਆ, ਇਰਾਕ, ਯਮਨ ਅਤੇ ਲਿਬੀਆ ਸ਼ਾਮਲ ਹਨ। ਇਸ ਤੋਂ ਬਾਅਦ ਲਾਤੀਨੀ ਅਮਰੀਕੀ ਦੇਸ਼ ਆਉਂਦੇ ਹਨ। 2006 ਤੋਂ 2015 ਦਰਮਿਆਨ ਦੀ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ 2014 ਅਤੇ 2015 'ਚ ਸਭ ਤੋਂ ਵੱਧ 59 ਫ਼ੀਸਦੀ ਪੱਤਰਕਾਰ ਮਾਰੇ ਗਏ।