ਟਰੂਡੋ ਇੱਥੇ ਭਾਰਤੀ ਲੋਕਾਂ ਨਾਲ ਖ਼ੂਬ ਰਚ ਮਿਚ ਗਏ। ਬੱਚਿਆਂ ਨਾਲ ਅਕਸਰ ਪਿਆਰ ਜਤਾਉਂਦੇ ਦਿੱਸਣ ਵਾਲੇ ਟਰੂਡੋ, ਇੱਥੇ ਵੀ ਇੱਕ ਬੱਚੇ ਨੂੰ ਆਪਣੀ ਗੋਦੀ ਵਿੱਚ ਲੈਕੇ ਬੈਠ ਗਏ ਅਤੇ ਕੀਰਤਨ ਦੀ ਤਾਲ ਨਾਲ ਬੱਚੇ ਨਾਲ ਖੇਡਦੇ ਦਿਖਾਈ ਦਿੱਤੇ।
ਭਾਰਤੀ ਭਾਈਚਾਰੇ ਨੇ ਟਰੂਡੋ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਆਪਣੇ ਭਾਸ਼ਣ 'ਚ ਸਭ ਨੂੰ ਦੀਵਾਲੀ ਤੇ 'ਬੰਦੀ ਛੋੜ ਦਿਵਸ' ਦੀ ਮੁਬਾਰਕਬਾਦ ਦਿੱਤੀ। ਟਰੂਡੋ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ 'ਤੇ ਰੌਸ਼ਨੀ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਟਰੂਡੋ ਨਾਲ ਉਨ੍ਹਾਂ ਦੇ ਹੋਰ ਮੰਤਰੀ ਵੀ ਨਜ਼ਰ ਆਏ।