ਡੈਮੋਕ੍ਰੇਟਿਕ ਪਾਰਟੀ ਦੀ ਇਲਹਾਨ ਉਮਰ ਤੇ ਰਾਸ਼ਿਦਾ ਤਾਲਿਬ ਨੇ ਸੰਸਦ ਵਿੱਚ ਪਹਿਲੀ ਵਾਰ ਥਾਂ ਬਣਾਈ ਹੈ। ਇਨ੍ਹਾਂ ਦੋਵਾਂ ਦਾ ਅਮਰੀਕੀ ਸੰਸਦ 'ਚ ਜਗ੍ਹਾ ਬਣਾਉਣਾ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਪਰਵਾਸੀਆਂ ਤੇ ਸ਼ਰਨਾਰਥੀਆਂ ਦੇ ਖ਼ਿਲਾਫ਼ ਹੀ ਮੰਨੀਆਂ ਜਾ ਰਹੀਆਂ ਹਨ।
ਅਜਿਹੇ ਵਿੱਚ ਦੋ ਮੁਸਲਿਮ ਮਹਿਲਾਵਾਂ ਦਾ ਅਮਰੀਕੀ ਕਾਂਗਰਸ ਚ ਆਪਣੀ ਜਗ੍ਹਾ ਬਣਾਉਣਾ ਕਾਫ਼ੀ ਮਹੱਤਵਪੂਰਨ ਹੈ। ਦੋਵੇਂ ਮੁਸਲਿਮ ਔਰਤਾਂ ਸ਼ਰਣਾਰਥੀ ਸ਼੍ਰੇਣੀ ਵਿੱਚੋਂ ਉੱਪਰ ਉੱਠੀਆਂ ਹਨ। ਇਨ੍ਹਾਂ ਔਰਤਾਂ ਤੋਂ ਇਲਾਵਾ ਕਈ ਐਲਜੀਬੀਟੀ ਵਰਗ ਦੇ ਉਮੀਦਵਾਰ ਵੀ ਗਵਰਨਰ ਬਣਨ ਲਈ ਚੋਣ ਮੈਦਾਨ ਵਿੱਚ ਸਨ ਪਰ ਜੇਅਰਡ ਪੋਲਿਸ ਅਮਰੀਕਾ ਦੇ ਪਹਿਲੇ ਸਮਲਿੰਗੀ (ਗੇਅ) ਗਵਰਨਰ ਬਣਨ ਵਿੱਚ ਸਫ਼ਲ ਰਹੇ। ਉਹ ਆਪਣੇ ਸਮਲਿੰਗੀ ਹੋਣ ਦਾ ਐਲਾਨ ਵੀ ਕਰ ਚੁੱਕੇ ਹਨ।