ਹਾਲਾਂਕਿ, ਟਰੰਪ ਦੀ ਰਿਪਬਲਿਕਨ ਪਾਰਟੀ ਦਾ ਉੱਚ ਸਦਨ ਯਾਨੀ ਕਿ ਸੈਨੇਟ 'ਚ ਦਬਦਬਾ ਬਰਕਰਾਰ ਰਿਹਾ ਹੈ। ਇਨ੍ਹਾਂ ਨਤੀਜਿਆਂ ਨਾਲ ਵਾਸ਼ਿੰਗਟਨ 'ਚ ਸ਼ਕਤੀ ਸੰਤੁਲਨ ਬਦਲ ਜਾਣ ਦੀ ਉਮੀਦ ਹੈ। ਸਾਲ 2016 ਵਿੱਚ ਹੋਈਆਂ ਚੋਣਾਂ 'ਚ ਰਿਪਬਲਿਕਨ ਪਾਰਟੀ ਦਾ ਕਾਂਗਰਸ ਦੇ ਦੋਵਾਂ ਸਦਨਾਂ 'ਚ ਬਹੁਮਤ ਸੀ, ਪਰ ਹੁਣ ਅੱਧ ਮਿਆਦੀ ਚੋਣਾਂ ਦੇ ਨਤੀਜਿਆਂ ਨਾਲ ਰਾਸ਼ਟਰਪਤੀ ਟਰੰਪ ਨੂੰ ਸ਼ਾਸਨ ਚਲਾਉਣ 'ਚ ਹੁਣ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ।
ਕੀ ਹਨ ਇਹ ਮਿਡ ਟਰਮ ਇਲੈਕਸ਼ਨਜ਼-
ਅਮਰੀਕਾ ਦੇ ਦੋ ਸਦਨ ਸੈਨੇਟ ਤੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਦੀਆਂ ਚੋਣਾਂ ਅਮਰੀਕੀ ਰਾਸ਼ਟਰਪਤੀ ਦੇ ਚਾਰ ਸਾਲ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਕਰਵਾਈਆਂ ਜਾਂਦੀਆਂ ਹਨ। ਇਸ ਵਾਰ ਇਹ ਚੋਣਾਂ 6 ਨਵੰਬਰ ਹੋਈਆਂ ਸਨ ਤੇ ਅਗਲੇ ਦਿਨ ਨਤੀਜੇ ਐਲਾਨੇ ਗਏ। ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਦੇ ਸਾਰੇ 435 ਮੈਂਬਰ ਹਰ ਦੋ ਸਾਲ ਲਈ ਚੁਣੇ ਜਾਂਦੇ ਹਨ ਅਤੇ ਨਾਲ ਹੀ ਸੈਨੇਟ ਦੇ ਇੱਕ ਤਿਹਾਈ ਮੈਂਬਰਾਂ ਦੀ ਚੋਣ ਵੀ ਇਨ੍ਹਾਂ ਮੱਧ ਚੋਣਾਂ ਦੌਰਾਨ ਕਰ ਲਈ ਜਾਂਦੀ ਹੈ। ਸੈਨੇਟ ਵਿੱਚ ਬਹੁਮਤ ਲਈ 51 ਸੀਟਾਂ ਅਤੇ ਹਾਊਸ ਆਫ਼ ਰਿਪਰਜ਼ੈਂਟੇਟਿਵਜ਼ ਵਿੱਚ ਬਹੁਮਤ ਸਾਬਤ ਕਰਨ ਲਈ 218 ਸੀਟਾਂ ਚਾਹੀਦੀਆਂ ਹਨ।