ਦੱਖਣੀ ਅਫ਼ਰੀਕਾ ਦੇ ਜਨਮੇ 21 ਸਾਲਾ ਵਿਲੀਅਮ ਲੁਡਿਕ ਨੇ ਮੈਚ ਦੇ ਆਖ਼ਰੀ ਓਵਰ ਦੌਰਾਨ ਗੇਂਦਬਾਜ਼ੀ ਸ਼ੁਰੂ ਕੀਤੀ ਤਾਂ ਉਸ ਨੂੰ 42 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਸੀ, ਪਰ ਓਵਰ ਦੀ ਸਮਾਪਤੀ ਤਕ ਉਹ 85 ਦੌੜਾਂ ਦੇ ਚੁੱਕਾ ਸੀ। ਆਖ਼ਰੀ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ, ਦੂਜੀ ਤੇ ਤੀਜੀ ਗੇਂਦ ਨੋ ਬੌਲ ਰਹੀ ਤੇ ਨਾਲ ਹੀ ਦੋ ਛੱਕੇ ਵੀ ਲੱਗੇ। ਚੌਥੀ ਗੇਂਦ 'ਤੇ ਫਿਰ ਛੱਕਾ ਲੱਗਾ। ਇਸ ਤੋਂ ਅਗਲੀ ਗੇਂਦ ਕੁਝ ਰਾਹਤ ਭਰੀ ਰਹੀ ਤੇ ਇੱਕ ਰਨ ਨਾਲ ਦੂਜਾ ਬੱਲੇਬਾਜ਼ ਵਿਕਟ 'ਤੇ ਡਟ ਗਿਆ।
ਇਸ ਤੋਂ ਬਾਅਦ ਓਵਰ ਦੀਆਂ ਬਚਦੀਆਂ ਤਿੰਨੋਂ ਗੇਂਦਾਂ 'ਤੇ ਤਿੰਨ ਛੱਕੇ ਲੱਗੇ। ਇਸ ਤਰ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਓਵਰ ਵਿੱਚ ਕੁੱਲ 43 ਦੌੜਾਂ ਹਾਸਲ ਕਰ ਕੇ 39 ਦੌੜਾਂ ਦਾ ਪਿਛਲਾ ਰਿਕਾਰਡ ਤੋੜ ਦਿੱਤਾ। ਇਸ ਦੇ ਨਾਲ ਹੀ ਨੌਰਦਰਨ ਡਿਸਟ੍ਰਿਕਟਸ ਨੇ ਇਹ ਮੈਚ 25 ਦੌੜਾਂ ਨਾਲ ਜਿੱਤ ਵੀ ਲਿਆ।