ਅਧਿਕਾਰੀ ਮੁਤਾਬਕ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਅਟੈਕ 27-28 ਅਕਤੂਬਰ ਨੂੰ ਹੋਇਆ ਸੀ ਜਿਸ ਤੋਂ ਬਾਅਦ ਇੰਟਰਨੈਸ਼ਨਲ ਪੈਮੇਂਟ ਕਾਰਡ ਰਾਹੀਂ 26 ਲੱਖ ਦੀ ਚੋਰੀ ਹੋਈ। ਫਿਲਹਾਲ ਬੈਂਕਾਂ ਵੱਲੋਂ ਵੱਡੀ ਰਕਮ ਦੇ ਲੇਣ-ਦੇਣ ਉੱਤੇ ਰੋਕ ਲੱਗਾ ਦਿੱਤੀ ਗਈ ਹੈ।
ਇਸ ਸਾਈਬਰ ਅਟੈਕ ਨੇ ਲੋਕਾਂ ਦੇ ਕਰੋੜਾਂ ਰੁਪਇਆਂ ਦਾ ਸਫਾਇਆ ਕਰ ਦਿੱਤਾ ਹੈ। ਮਾਮਲਾ ਉਦੋਂ ਸੁਰਖੀਆਂ ‘ਚ ਆਇਆ ਜਦੋਂ ਅਚਾਨਕ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਗਾਇਬ ਹੋਣ ਲੱਗੇ। ਕੁਝ ਲੋਕਾਂ ਦੇ ਅਕਾਉਂਟ ‘ਚ ਪੈਸੇ ਜਮ੍ਹਾ ਵੀ ਹੋਏ ਸਨ। ਇਸ ਸਾਈਬਰ ਹਮਲੇ ‘ਚ ਹੈਕਰਾਂ ਨੇ ਕਰੀਬ ਇੱਕ ਦਰਜਨ ਬੈਕਾਂ ਦੇ 8 ਹਜਾਰ ਗਾਹਕਾਂ ਦੇ ਡੇਟਾ ‘ਤੇ ਹੱਥ ਸਾਫ ਕੀਤਾ ਹੈ।